ਰਿਆਨ ਵਰਗਾ ਇੱਕ ਹੋਰ ਕੇਸ

0
308

ਨਵੀਂ ਦਿੱਲੀ: ਦਿੱਲੀ ਦੇ ਖਜੂਰੀ ਖਾਸ ਇਲਾਕੇ ਵਿੱਚ ਗੁਰੁਗ੍ਰਾਮ ਦੇ ਰਿਆਨ ਸਕੂਲ ਵਰਗਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਕੈਂਪਸ ਅੰਦਰ 9ਵੀਂ ਦੇ ਸਟੂਡੈਂਟ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਖਬਰ ਲਿਖੇ ਜਾਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਬੱਚੇ ਦੀ ਮੌਤ ਆਖਰ ਹੋਈ ਕਿਵੇਂ। ਪੁਲਿਸ ਨੇ ਦੱਸਿਆ ਕਿ ਤੁਸ਼ਾਰ ਨਾਂ ਦੇ 16 ਸਾਲ ਦੇ ਮੁਡੇ ਨੂੰ ਕੁਝ ਵਿਦਿਆਰਥੀਆਂ ਨੇ ਬਾਥਰੂਮ ਵਿੱਚ ਬੇਹੋਸ਼ ਵੇਖਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਮੁੜ ਦੂਜੇ ਹਸਪਤਾਲ ਲਿਜਾਇਆ ਤਾਂ ਡਾਕਟਰਾਂ ਨੇ ਮਰਿਆ ਕਰਾਰ ਦੇ ਦਿੱਤਾ।

ਬੱਚੇ ਦੇ ਚਾਚਾ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਕਿ ਤੁਹਾਡਾ ਬੱਚਾ ਬੇਹੋਸ਼ ਹੈ। ਉਸ ਦੇ ਸਰੀਰ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਸ ਦਾ ਕਿਸੇ ਨਾਲ ਝਗੜਾ ਹੋਇਆ ਹੋਵੇ। ਅਸੀਂ ਇੱਕ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਦਾਖਲ ਨਹੀਂ ਕੀਤਾ ਗਿਆ। ਦੂਜੇ ਹਸਪਤਾਲ ਵਾਲਿਆਂ ਨੇ ਮਰਿਆ ਦੱਸਿਆ। ਪੁਲਿਸ ਨੇ ਕਿਹਾ ਕਿ ਬੱਚੇ ਦੇ ਸਰੀਰ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ। ਬੱਚਿਆਂ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।