ਅੰਮਿ੍ਤਸਰ ਤੋਂ ਨਾਂਦੇੜ ਲਈ ਹਵਾਈ ਉਡਾਣ ਅੱਜ ਤੋਂ

0
416

ਅੰਮਿ੍ਤਸਰ – ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਤੋਂ ਨਾਂਦੇੜ ਲਈ ਕੱਲ੍ਹ 23 ਦਸੰਬਰ ਸਨਿਚਰਵਾਰ ਨੂੰ ਸ਼ੁਰੂ ਹੋ ਰਹੀ ਉਡਾਣ ਨੂੰ ਲੈ ਕੇ ਸਿਆਸੀ ਆਗੂਆਂ ਵਲੋਂ ਆਪਣੀ-ਆਪਣੀ ਸਿਆਸਤ ਚਮਕਾਈ ਜਾ ਰਹੀ ਹੈ | ਇਸ ਉਡਾਣ ਨੂੰ ਸ਼ੁਰੂ ਕਰਵਾਉਣ ਲਈ ਕਾਂਗਰਸ ਦੇ ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਇਸ ਸਿਹਰਾ ਆਪਣੇ ਸਿਰ ਬੰਨਿ੍ਹਆਂ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਭਾਜਪਾ ਵਲੋਂ ਅੰਮਿ੍ਤਸਰ ਤੋਂ ਲਏ ਗਏ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਇਸ ਉਡਾਣ ਨੂੰ ਸ਼ੁਰੂ ਕਰਵਾਉਣ ‘ਚ ਆਪਣਾ ਹੱਥ ਦੱਸ ਰਹੇ ਹਨ | 2 ਤਖ਼ਤ ਸਾਹਿਬਾਨ ਨੂੰ ਹਵਾਈ ਰਸਤੇ ਮਿਲਾਉਣ ਵਾਲੀ ਅੰਮਿ੍ਤਸਰ-ਨਾਂਦੇੜ ਉਡਾਣ ਨੂੰ ਦੋਵਾਂ ਹੀ ਆਗੂਆਂ ਵਲੋਂ ਆਪਣੇ ਆਪਣੇ ਪੱਧਰ ‘ਤੇ ਰਵਾਨਾ ਕੀਤਾ ਜਾ ਰਿਹਾ ਹੈ | ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਤਾਂ ਉਨ੍ਹਾਂ ਵਲੋਂ ਇਸ ਉਡਾਣ ਨੂੰ ਭਲਕੇ ਕੇਕ ਕੱਟ ਕੇ ਰਵਾਨਾ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਅਤੇ ਭਾਜਪਾ ਦੇ ਹੋਰ ਆਗੂਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ | ਦੂਸਰੇ ਪਾਸੇ ਕਾਂਗਰਸ ਵਲੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਆਪਣੇ ਪੱਧਰ ਇਸ ਉਡਾਣ ਦਾ ਉਦਘਾਟਨ ਇਸ ਉਡਾਣ ‘ਚ ਆਪਣੇ ਕਈ ਸਾਥੀਆਂ ਨਾਲ ਸਫ਼ਰ ਕਰਕੇ ਕੀਤਾ ਜਾ ਰਿਹਾ ਹੈ |