ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ

0
285

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਖ਼ਾਲਸਾ ਦੀਵਾਨ ਤੋਂ ਤੁੰਗ ਚੁੰਗ ਇਲਾਕੇ ਤੱਕ ਸਜਾਇਆ ਗਿਆ | ਸਵੇਰੇ ਕਰੀਬ 10 ਵਜੇ ਅਰਦਾਸ ਉਪਰੰਤ ਨਗਰ ਕੀਰਤਨ ਦੀ ਰਵਾਨਗੀ ਕੀਤੀ ਗਈ ਅਤੇ ਤੁੰਗ-ਚੁੰਗ ਪਹੁੰਚਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਨਾਲ ਆਈਆਂ ਸੰਗਤਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਸਜੇ ਦੀਵਾਨ ‘ਚ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ, ਭਾਈ ਜਗਸੀਰ ਸਿੰਘ ਅਤੇ ਹੈੱਡ ਗੰ੍ਰਥੀ ਦਿਲਬਾਗ ਸਿੰਘ ਵਲੋਂ ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤ ਨਾਲ ਪਾਈ ਗਈ | ਭਾਈ ਸਤਨਾਮ ਸਿੰਘ, ਭਾਈ ਅਮਨਦੀਪ ਸਿੰਘ ਅਤੇ ਹਾਂਗਕਾਂਗ ਦੀਆਂ ਬੀਬੀਆਂ ਅਤੇ ਬੱਚਿਆਂ ਦੇ ਕੀਰਤਨੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਭਾਈ ਸੁਖਜਿੰਦਰ ਸਿੰਘ ਚੰਨਿਆੜਾ ਦੇ ਢਾਡੀ ਜਥੇ ਵਲੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਢਾਡੀ ਵਾਰਾਂ ਗਾਇਨ ਕੀਤੀਆਂ ਗਈਆਂ | ਇਸ ਮੌਕੇ ਖ਼ਾਲਸਾਈ ਪੁਸਤਕ ਵਿਚ ਸਜੇ ਬੱਚਿਆਂ ਵਲੋਂ ਗਤਕੇ ਦੀ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ |