ਪਦਮ ਸ਼੍ਰੀ ਪੰਕਜ ਉਧਾਸ ਨਾਲ ਇੰਟਰਵਿਉ

0
1091

ਪਿਛਲੇ ਦਿਨੀ ਪ੍ਰਸਿੱਧ ਗਜ਼ਲ ਗਾਇਕ ਪਦਮ ਸ੍ਰੀ ਪੰਕਜ ਉਧਾਸ ਹਾਂਗਕਾਂਗ ਵਿਚ ਆਪਣੇ ਸ਼ੋਅ ਲਈ ਆਏ। ਉਹਨਾ ਨਾਲ ‘ਪੰਜਾਬੀ ਚੇਤਨਾ’ ਦੇ ਨਿਉਜ਼ ਐਡੀਟਰ ਅਮਰਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਇਹ ਵਿਸ਼ੇਸ ਇੰਟਰਵਿਊ ਪਾਠਕਾਂ ਦੀ ਨਾਲ ਸਾਂਝੀ ਕਰਨ ਦੀ ਖੁਸ਼ੀ ਮਹਿਸੂਸ ਰਹੇ ਹਾਂ। – ਮੁੱਖ ਸੰਪਾਦਕ
ਸਵਾਲ : ਗਾਇਕੀ ਦੇ ਮੌਜੂਦਾ ਹਿਪ-ਹੌਪ ਦੌਰ ਵਿਚ ਗਜ਼ਲ ਦੀ ਕੀ ਸਥਿਤੀ ਹੈ।
ਪੰਕਜ ਉਧਾਸ: ਇਸ ਵਿਚ ਕੋਈ ਸ਼ੱਕ ਨਹੀਂ ਕਿ ਗਜ਼ਲ ਨੂੰ ਸਮਂੇ-ਸਮਂੇ ਨਵਂੇ ਨਵਂੇ ਸੰਗੀਤ ਦਾ ਸਾਹਮਣਾ ਕਰਨਾ ਪਿਆ ਤੇ ਗਜ਼ਲ ਕਈ ਵਾਰ ਪਿਛੇ ਵੀ ਰਹੀ ਪਰ ਫਿਰ ਇਹ ਹੋਰ ਵੀ ਤਾਕਤਵਰ ਹੋ ਕੇ ਉੱਭਰੀ। ਗਜ਼ਲ ਪਿਛਲੇ 400 ਸਾਲਾ ਤੋਂ ਵੀ ਜਿਆਦਾ ਸਮੇਂ ਤੋਂ ਸਾਡੇ ਨਾਲ ਹੈ ਤੇ ਇਹ ਹੀ ਸੰਗੀਤ ਦਾ ਇਕ ਅਜਿਹਾ ਰੂਪ ਹੈ ਜਿਸ ਵਿਚ ਸਬਦਾਂ ਤੇ ਮਿੳਜ਼ਕ ਦਾ ਬਰਾਬਰ ਦਾ ਸੰਤੁਲਨ ਹੁੰਦਾ ਹੈ। ਜਦ ਕਿ ਹੋਰ ਤਰਾਂ ਦੇ ਸੰਗੀਤ ਵਿਚ ਜਾਂ ਤਾਂ ਸਿਰਫ ਮਿਊਜ਼ਕ ਹੈ ਜਾਂ ਫਿਰ ਸਿਰਫ ਸ਼ਬਦ। ਇਸ ਲਈ ਗਜ਼ਲ ਨੂੰ ਹਮੇਸ਼ਾ ਹੀ ਪਸੰਦ ਕੀਤਾ ਗਿਆ ਹੈ।
ਸਵਾਲ : ਅਗਲੀ ਪੀੜੀ ਦੀ ਗਾਇਕੀ ਬਾਰੇ ਕੁੱਝ ?
ਪੰਕਜ ਉਧਾਸ: ਪਿਛਲੇ 7-8 ਸਾਲਾਂ ਤੋਂ ਅਸੀ ਮੁੰਬਈ ਵਿਚ ਇਕ ਗਜ਼ਲ ਦਾ ਪ੍ਰੋਗਰਾਮ ਕਰਵਾਉਂਦੇ ਹਨ ਜਿਸ ਦਾ ਨਾਂ ਹੈ ‘ਖਜ਼ਾਨਾ’। ਇਹ ਪ੍ਰੋਗਰਾਮ ਖਾਸ ਕਰਕੇ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਕੀਤਾ ਜਾਂਦਾ ਹੈ । ਇਸ ਵਿਚ ਅਸੀਂ 2-3 ਨਵੇਂ ਗਾਇਕਾ ਨੂੰ ਜਰ੍ਰੂਰ ਸੱਦਾ ਦਿੰਦੇ ਹਾਂ। ਉਨਾਂ ਲਈ ਇਹ ਇੱਕ ਬਹੁਤ ਅਹਿਮ ਪਲ਼ੇਟਫਾਰਮ ਹੈ। ਇਸ ਤੋਂ ਜੋ ਅਗੇ ਆ ਰਹੇ ਹਨ ਉਨਾਂ ਵਿਚ ਮੁਹੰਮਦ ਵਕੀਲ, ਪਾਮੀਲਾ ਜੈਨ,ਸੁਖਵਿੰਦਰ ਤੇ ਮਧੂ ਸ੍ਰੀ ਦੇ ਨਾਮ ਯਿਕਰਯੋਗ ਹਨ।
ਸਵਾਲ : ਗਾਇਕ ਲਈ ਰਿਆਜ ਕਿੰਨਾ ਕੁ ਜਰੂਰੀ ਹੈ?
ਪੰਕਜ ਉਧਾਸ: ਰਿਆਜ ੳਸੇ ਤਰਾਂ ਹੀ ਹੈ ਜਿਸ ਤਰਾਂ ਸਰੀਰ ਨੂੰ ਫਿੱਟ ਰੱਖਣ ਲਈ ਕਸਰਤ ।  ਲਗਾਤਰ ਰਿਆਜ ਕਰਨ ਨਾਲ ਆਵਾਜ਼ ਵਿਚ ਜਿਆਦਾ ਠਹਿਰਾਓ ਆੳਂੁਦਾ ਹੈ। ਇਸ ਲਈ ਲੰਮਾ ਸਮਾਂ ਆਪਣੀ ਅਵਾਜ਼ ਨੂੰ ਬਣਾਈ ਰੱਖਣ ਲਈ ਰਿਆਜ ਬਹੁਤ ਜਰੂਰੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਪਹਿਲੇ ਸਮੇਂ ਦੌਰਾਨ ਤੇ ਅੱਜ ਵੀ ਰਿਆਜ ਨੂੰ ਭਗਤੀ, ਪੂਜਾ ਇਬਾਦਤ ਤੇ ਸਾਧਨਾ ਹੀ ਸਮਝਿਆ ਜਾਂਦਾ ਹੈ।
ਸਵਾਲ : ਅੱਜ ਕੱਲ ਹੋ ਰਹੇ ਟੀ ਵੀ ਰੀਅਲਟੀ ਸੰਗੀਤ ਸੋਅ, ਕੀ ਸੰਗੀਤ ਦਾ ਕੁਝ ਸਵਾਰ ਰਹੇ ਹਨ ਜਾਂ ਇਸ ਦਾ ਕੋਈ ਉਲਟਾ ਅਸਰ ਹੋ ਰਿਹਾ ਹੈ।
ਪੰਕਜ ਉਧਾਸ : ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨਾਂ ਸੰਗੀਤ ਦੇ ਰੀਅਲਟੀ ਸੌਆਂ ਨੇ ਬਹੁਤ ਸਾਰੇ ਗਾਇਕਾਂ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਕੰਮ ਕੀਤਾ ਹੈ। ਸਮਾਂ ਮਿਲਦੇ ਹੀ ਇਹ ਗਾਇਕ ਪੂਰੀ ਦੁਨੀਆਂ ਵਿਚ ਲੋਕਾਂ ਦੇ ਦਿਲਾਂ ਦੇ ਨੇੜੇ ਹੋ ਜਾਂਦੇ ਹਨ। ਇਸ ਤਰਾਂ ਇਨਾਂ ਨਵੇ ਗਾਇਕਾ ਲਈ ਲੋਕਾਂ ਤੱਕ ਪਹੁੰਚਣ ਦਾ ਇਹ ਇੱਕ ਅਸਾਨ ਤੇ ਵਧੀਆ ਰਾਹ ਹੈ। ਪਰ ਇਸ ਤਸਵੀਰ ਦਾ ਇਕ ਦੂਜਾ ਪਾਸਾ ਵੀ ਹੈ।ਉਹ ਇਹ ਕਿ ਜਦ ਹੀ ਇਹ ਰਿਆਲਟੀ ਸੌਅ ਖਤਮ ਹੁੰਦੇ ਹਨ ਟੀ ਵੀ ਚੈਨਲ ਇਨਾਂ ਗਾਇਕਾ ਨੂੰ ਵਿਸਾਰ ਦਿੰਦੇ ਹਨ। ਫਿਰ ਤੋਂ ਅਗਲੇ ਸੌਅ ਦੀ ਤਿਆਰੀ ਸੂਰੂ ਹੋ ਜਾਂਦੀ ਹੈ।ਟੀ ਵੀ ਵਾਲਿਆਂ ਨੂੰ ਆਪਣੇ ਪੈਸਾ ਕਮਾਉਣ ਨਾਲ ਮਤਲਬ ਹੈ। ਬਹੁਤ ਸਾਰੇ ਇਨਾਂ ਸੋਆ ਵਿਚ ਜੈਤੁ ਰਹੇ ਕਲਾਕਾਰ ਫਿਰ ਤੋਂ ਸਟੇਜਾ ਤੇ ਕਿਸ਼ੋਰ ਜਾ ਰਫੀ ਦੇ ਗੀਤ ਗਾਉਣ ਲਈ ਮਜਬੂਰ ਹੁੰਦੇ ਹਨ। ਜਦ ਇਨਾਂ ਨੂੰ ਟੀ ਵੀ ਤੇ ਲਿਆਂਦਾ ਜਾਂਦਾ ਹੈ ਇਨਾਂ ਨੂੰ ਪਲੇਅ-ਬੈਕ ਸਿੰਗਰ ਬਣਨ ਲਈ ਚੁਣਿਆ ਜਾਂਦਾ ਹੈ ਤੇ ਉਸੇ ਤਰਾਂ ਦੀ ਹੀ ਤਿਆਰੀ ਵੀ ਕਰਵਾਈ ਜਾਂਦੀ ਹੈ। ਪਰ ਦੇਖਣ ਵਿਚ ਆਇਆ ਹੈ ਕਿ ਫਿਲਮਾਂ ਵਿਚ ਸਗੀਤ ਖਤਮ ਹੂੰਦਾ ਜਾ ਰਿਹਾ ਹੈ ਤੇ ਜੋ ਬਾਕੀ ਹੈ ਉਹ ਵੀ ਨੇੜੇ ਭਵਿੱਖ ਵਿਚ ਖਤਮ ਹੋ ਜਾਵੇਗਾ। ਸੋ ਇਨਾਂ ਗਾਇਕਾ ਦਾ ਫਿਲਮਾ ਵਿਚ ਕੋਈ ਭਵਿੱਖ ਨਹੀਂ । ਇਨਾਂ ਦੇ ਭਵਿਖ ਲਈ ਜਰੂਰ ਚਿੰਚਤ ਹੋਣਾ ਚਾਹੀਦਾ ਹੈ ਤਾਂ ਕਿ ਇਹ ਜਿਨਾਂ ਹਲਾਤਾ ਵਿਚੋਂ ਉਠ ਕੇ ਆਉਂਦੇ ਹਨ ੳਨਾਂ ਹਲਾਤਾ ਵਿਚ ਫਿਰ ਜਾਣ ਲਈ ਮਜਬੂਰ ਨਾ     ਹੋਣ।
ਸਵਾਲ : ਪੰਕਜ ਉਧਾਸ ਦਾ ਰੋਜ਼ਾਨਾ ਦਾ ਰੁਟੀਨ ਕੀ ਹੈ?
ਪੰਕਜ ਉਧਾਸ : ਜਿਆਦਾ ਸਮਾਂ ਮੇਰਾ ਸੰਗੀਤ ਨਾਲ ਨਾਲ ਹੀ ਵਿਚਰਦਾ ਹੈ। ਸਵੇਰੇ ਉਠਦੇ ਹੀ ਰਿਆਜ਼ ਸੂਰੂ ਹੋ ਜਾਂਦਾ ਹੈ ਜੋ ਕਿ ਦੁਪਹਿਰ ਦੇ ਖਾਣੇ ਤੱਕ ਜਾਰੀ ਰਹਿੰਦਾ ਹੈ। ਇਸ ਤੋ ਬਾਅਦ ਫਿਰ ਬਾਹਰ ਦੇ ਹੋਰ ਕੰਮ, ਜੋ ਵੀ ਜਿਆਦਾ ਕਰਕੇ ਸੰਗੀਤ ਨਾਲ ਹੀ ਸਬੰਧਤ ਹੰਦੇ ਹਨ।ਸ਼ਾਮ ਨੂੰ ਫਿਰ ਰਿਆਜ਼ ਦਾ ਸਮਾਂ ਹੁੰਦਾ ਹੈ। ਇਸ ਤਰਾਂ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਜਿਆਦਾ ਸਮਾਂ ਸੰਗੀਤ ਨਾਲ ਹੀ ਗੁਜ਼ਰਦਾ ।
ਸਵਾਲ : ਤੁਹਾਡੇ ਨੇੜਲੇ ਭਵਿਖ ਵਿਚ ਹੋਣ ਵਾਲੇ ਪ੍ਰੋਜੈਕਟ?
ਪੰਕਜ ਉਧਾਸ : ਇਸੇ ਮਹੀਨੇ ਦੀ  23 ਤਾਰੀਖ ਨੂੰ ਮੇਰੀ ਨਵੀਂ ਐੈਲਬਮ ‘ਸ਼ਾਇਰ’ ਜ਼ਾਰੀ ਹੋ ਰਹੀ ਹੈ। ਇਸ ਵਿਚ ਸਭ ਗਜ਼ਲਾਂ ਹੀ ‘ਦਾਗ ਦਹਿਲਵੀ’ ਸਾਹਿਬ ਜੀ ਦੀਆਂ ਹਨ। ਉਮੀਦ ਹੈ ਸਰੋਤਿਆਂ ਨੂੰ ਇਹ ਜਰੂਰ ਪਸੰਦ ਆਏਗੀ।

ਨੋਟ: ਅਸੀਂ ਧੰਨਵਾਦੀ ਹੈ ਹਾਂਗਕਾਂਗ ਦੇ ਗਾਇਕ ਰਣਜੀਤ ਔਜਲਾ ਤੇ ਡਾ ਸੁਖਜੀਤ ਸਿੰਘ ਜੀ ਦੇ ਜਿਨਾਂ ਦੇ ਸਹਿਯੋਗ ਸਦਕਾ ਇਹ ਇੰਟਰਵਿਊ ਸੰਭਵ ਹੋ ਸਕੀ।