ਹਾਕੀ ਪ੍ਰੀਮੀਅਮ ਡਵੀਜ਼ਨ ਲੀਗ ਕੱਪ 2018 ‘ਤੇ ਸਿੰਘ ਸਭਾ ਦਾ ਕਬਜ਼ਾ

0
740

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਾਕੀ ਐਸੋਸੀਏਸ਼ਨ ਵਲੋਂ ਕਿੰਨਸ ਪਾਰਕ ਵਿਖੇ ਕਰਵਾਏ ਹਾਕੀ ਪ੍ਰੀਮੀਅਰ ਡਵੀਜ਼ਨ ਲੀਗ ਦੇ ਫੈਸਲਾਕੁਨ ਮੁਕਾਬਲੇ ਵਿਚ ਸਿੰਘ ਸਭਾ ਸਪੋਰਟਸ ਕਲੱਬ ਵਲੋਂ ਖਾਲਸਾ ਸਪੋਰਟਸ ਕਲੱਬ ਨੂੰ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ 6-4 ਨਾਲ ਹਰਾ ਕੇ ਹਾਕੀ ਪ੍ਰੀਮੀਅਰ ਡਵੀਜ਼ਨ ਕੱਪ 2018 ‘ਤੇ ਕਬਜ਼ਾ ਕੀਤਾ ਗਿਆ | ਸਾਰਾ ਸਾਲ ਚੱਲੇ ਲੀਗ ਕੱਪ ਦੇ ਮੁਕਾਬਲਿਆਂ ਵਿਚ ਸਿੰਘ ਸਭਾ ਸਪੋਰਟਸ ਕਲੱਬ ਲਈ ਅਹਿਮ ਪ੍ਰਾਪਤੀਆਂ ਕਰਦਿਆਂ ਸਿੰਘ ਸਭਾ ਬੀ ਟੀਮ ਵਲੋਂ ਫਸਟ ਡਵੀਜ਼ਨ ਅਤੇ ਸਿੰਘ ਸਭਾ ਡੀ ਟੀਮ ਵਲੋਂ ਫਿਫਥ ਡਵੀਜ਼ਨ ਮੁਕਾਬਲਿਆਂ ਵਿਚ ਚੈਂਪੀਅਨਸ਼ਿਪ ਹਾਸਲ ਕਰਕੇ ਪੰਜਾਬੀ ਭਾਈਚਾਰੇ ਦੇ ਮਾਣ ਵਿਚ ਵਾਧਾ ਕੀਤਾ |