ਓਸ਼ਨ ਪਾਰਕ ਨੇ ਆਪਣੇ ਦਰਵਾਜੇ ਖੋਲੇ

0
639

ਹਾਂਗਕਾਂਗ(ਪੰਜਾਬੀ ਚੇਤਨਾ): ਕਰੋਨਾ ਕਾਰਨ ਕਰੀਬ 4 ਮਹੀਨੇ ਬੰਦ ਰਹਿਣ ਤੋਂ ਬਾਅਦ ਓਸ਼ਨ ਪਾਰਕ ਨੇ ਅੱਜ ਸਵੇਰੇ 10 ਵਜ਼ੇ ਆਪਣੇ ਦਰਵਾਜੇ ਖੋਲ ਦਿਤੇ।ਹਫਤੇ ਦੇ ਪਹਿਲੇ 5 ਦਿਨ ਪਾਰਕ ਸ਼ਾਮ ਸਵੇਰੇ 10 ਵਜੇ ਖੁੱਲੁਗਾ ਤੇ 6 ਵਜੇ ਬੰਦ ਹੋਵੇਗਾ ਜਦ ਕਿ ਵੀਕਐਡ ਤੇ ਇਸ ਦਾ ਬੰਦ ਹੋਣ ਦਾ ਸਮਾਂ 7 ਵਜ਼ੇ ਦਾ ਹੋਵੇਗਾ। ਟਿਕਟ ਸਿਰਫ ਆਨਲਾਈਨ ਹੀ ਖਰੀਦੀ ਜਾ ਸਕਦੀ ਹੈ ਤੇ 26 ਜੁਨ ਤੱਕ ਦੀਆਂ ਸਭ ਟਿਕਟਾਂ ਪਹਿਲਾਂ ਹੀ ਵਿੱਕ ਚੁੱਕੀਆਂ ਹਨ। ਹਾਂਗਕਾਂਗ ਵਾਸੀਆਂ ਲਈ ਟਿਕਟ ਦਰਾਂ ਵਿਚ ਵਿਸ਼ੇਸ ਛੂਟ ਦਿਤੀ ਜਾ ਰਹੀ ਹੈ।