ਹਾਂਗਕਾਂਗ(ਪੰਜਾਬੀ ਚੇਤਨਾ): ਬੀਤੇ ਦਿਨੀ ਫਿਲਪੀਨ ਦੇ ਨੇੜੈ ਦੇ ਸਮੰਦਰ ਵਿਚੋ ਉੇਠਿਆ ਤੁਫਾਨ ਹੁਣ ਹਾਂਗਕਾਂਗ ਵੱਲ ਆ ਰਿਹਾ ਹੈ। ‘ਨੂਰੀ’ ਨਾਮ ਦੇ ਇਸ ਤੁਫਾਨ ਕਾਰਨ ਬੀਤੀ ਰਾਤ 8.20 ਵਜੇ ਮੋਸਮ ਵਿਭਾਗ ਚੇਤਾਵਨੀ ਵਾਲਾ ਸਕੇਤ ਨੰਬਰ 1 ਜਾਰੀ ਕਰ ਦਿਤਾ ਸੀ। ਅੱਜ ਸਵੇਰ ਜਾਰੀ ਬਿਲਟਿਨ ਵਿਚ ਮੋਸਮ ਵਿਭਾਗ ਅਨੁਸਾਰ ਮੋਸਮ ਵਿਚ ਹੋਣ ਵਾਲੀ ਖਰਾਬੀ ਕਾਰਨ ਬਾਅਦ ਦੁਪਿਹਰ 2-4 ਵਜੇ ਦੌਰਾਨ 3 ਨੰਬਰ ਸਕੇਤ ਜਾਰੀ ਕਰ ਦਿਤਾ ਜਾਵੇਗਾ। ਇਸ ਦਾ ਭਾਵ ਇਹ ਹੈ ਕਿ ਤੇਜ਼ ਹਵਾਵਾਂ ਦੇ ਚੱਲਣ ਨਾਲ ਮੋਸਮ ਮੀਂਹ ਵਾਲਾ ਰਹੇਗਾ। ਤੂਫਾਨ ਦੇ ਤਾਜ਼ਾ ਰਾਸਤੇ ਅਨੁਸਾਰ ਇਹ ਨਹੀ ਕਿਹਾ ਜਾ ਸਕਦਾ ਕਿ 8 ਨੰਬਰ ਵਾਲਾ ਸਕੇਤ ਜਾਰੀ ਹੋਵੋਗਾ ਜਾ ਨਹੀਂ।