ਜਲੰਧਰ: ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਜਾਣ ਕਾਰਨ ਪ੍ਰਸ਼ਾਸਨ ਵੱਲੋਂ ਸਾਰਾ ਪਿੰਡ ਸੀਲ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਪਿੰਡ ਦੇ ਰਸਤਿਆਂ ਉੱਤੇ ਸਿਹਤ ਅਧਿਕਾਰੀ ਲਗਾਏ ਗਏ ਅਤੇ ਸਾਰੇ ਪਿੰਡ ਨੂੰ ਮਾਸਕ ਵੰਡੇ ਗਏ। ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਿਹਤ ਅਧਿਕਾਰੀਆਂ ਦੀਆਂ ਲਗਾ ਦਿੱਤੀਆਂ ਹਨ। ਪਿੰਡ ਦੇ ਸਾਰੇ ਪਾਸੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਅਤੇ ਸਿਹਤ ਅਧਿਕਾਰੀ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲੱਗੇ ਹੋਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਪਿੰਡ ਦੇ ਬਲਦੇਵ ਸਿੰਘ ਦੀ ਮੌਤ ਕੋਰੋਨਾਵਾਇਰਸ ਕਾਰਨ ਹੀ ਹੋਈ। ਇਸ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕਰਨ ‘ਤੇ ਪਿੰਡ ਵਿੱਚ ਹੱਲ ਚੱਲ ਮੱਚ ਗਈ। ਸਾਰੇ ਪਿੰਡ ਦੀਆਂ ਗਲੀਆਂ ਇਸ ਸਮੇਂ ਸੁੰਨਸਾਨ ਹੋਈਆਂ ਹਨ।
ਕਰੋਨਾ ਕਾਰਨ ਪੰਜਾਬ ਵਿਚ ਬੱਸਾਂ, ਆਟੋ ਅਤੇ ਟੈਪੂ ਸੇਵਾ ਸਮੇਤ ਹੋਟਲ, ਰੈਸਟੋਰੈਟ ਬੰਦ,। #covid19 #covid19pb