ਹਾਂਗਕਾਂਗ(ਪਚਬ) ਦੁਨੀਆਂ ਭਰ ਵਿਚ ਫੈਲ ਰਹੇ ਕੋਰੋਨਾ ਵਾਇਰਸ ਤੋ ਬਚਣ ਲਈ ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਵੱਲੋਂ ਕੁਝ ਅਹਿਮ ਫੈਸਲੇ ਲਏ ਗੲ ਹਨ ਜੋ 21 ਮਾਰਚ ਤੋ 5 ਅਪ੍ਰੈਲ ਤੱਕ ਲਾਗੂ ਰਹਿਣਗੇ। ਗੁਰੂ ਘਰ ਕਮੇਟੀ ਦੇ ਸਕੱਤਰ ਬਾਈ ਜਸਕਰਨ ਸਿੰਘ ਵਾਂਦਰ ਨੇ ਦੱਸਿਆ ਕਿ ਬੀਤੇ ਬੁੱਧਵਾਰ ਇਕ ਵਿਸ਼ੇਸ ਮੀਟਿੰਗ ਬੁਲਾਈ ਗਈ ਜਿਸ ਵਿਚ ਕਮੇਟੀ,ਬੋਰਡ ਅਤੇ ਕੁਝ ਅਹਿਮ ਸੱਜਣਾ ਨੇ ਹਿੱਸਾ ਲਿਆ। ਇਸ ਵਿਚ ਫੈਸਲਾ ਕੀਤਾ ਗਿਆ ਕਿ ਬੁੱਧਵਾਰ ਅਤੇ ਸਨਿਚਾਰਵਾਰ ਨੂੰ ਹੋਣ ਵਾਲੇ ਸੁਖਮਨੀ ਸਾਹਿਬ ਦੇ ਪਾਠ ਅਤੇ ਐਤਵਾਰ ਨੂੰ ਹੋਣ ਵਾਲੇ ਅਫਤਾਵਾਰੀ ਦਿਵਾਨ ਮੁਅਤੱਲ ਕੀਤੇ ਗਏ ਹਨ। ਇਸ ਤੋ ਇਲਾਵਾ ਗੁਰੂ ਘਰ ਵਿਚ ਲੰਗਰ ਦੀ ਸੇਵਾ ਵੀ ਬੰਦ ਰਹੇਗੀ।ਉਨਾਂ ਅੱਗੇ ਦੱਸਿਆ ਕਿ ਗੁਰੂ ਘਰ ਵਿਖੈ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਆਮ ਵਾਂਗ ਹੁੰਦੇ ਰਹਿਣਗੇ ਅਤੇ ਵੀ ਸੰਗਤ ਜਦ ਵੀ ਆਉਣਾ ਚਾਹੇ, ਉਹਨਾਂ ਦਾ ਸੁਆਗਤ ਹੈ। ਉਨਾਂ ਪ੍ਰਬੰਧਕਾਂ ਵੱਲੋ ਇਹ ਬੇਨਤੀ ਕੀਤੀ ਕਿ ਜੇਕਰ ਕਿਸੇ ਸੱਜਣ ਨੂੰ ਬੁਖਾਰ ਆਦਿ ਵਰਗੀ ਕੋਈ ਬਿਮਾਰੀ ਹੋਵੇ ਤਾਂ ਉਹ ਗੁਰੂ ਘਰ ਆਉਣ ਦੀ ਕ੍ਰਿਪਾ ਨਾ ਕਰਨ।