ਕਰੋਨਾ ਨੇ ਲਈ ਕੁੱਤੇ ਦੀ ਜਾਨ, ਦੁਨੀਆਂ ਭਰ ਵਿਚ ਮੌਤਾਂ ਦੀ ਗਿਣਤੀ 7988 ਹੋਈ

0
385

ਹਾਂਗਕਾਂਗ(ਪਚਬ): ਦੁਨੀਆਂ ਭਰ ਵਿਚ ਕੋਵਿਡ 19 ਵਾਇਰਸ ਕਾਰਨ ਮੌਤਾਂ ਦੀ ਗਿਣਤੀ 7988 ਹੋ ਗਈ ਹੈ ਜਦ ਕਿ 198,513 ਵਿਅਕਤੀ ਇਸ ਤੋਂ ਪੀੜਤ ਹਨ।ਇਹ ਵੀ ਚੰਗੀ ਖਬਰ ਹੈ ਕਿ 82,763 ਵਿਅਕਤੀ ਇਸ ਬਿਮਾਰੀ ਦੀ ਜਕੜ ਤੋ ਬਾਹਰ ਆ ਚੁਕੇ ਹਨ। ਇਸੇ ਦੌਰਾਨ ਹਾਂਗਕਾਂਗ ਤੋਂ ਖਬਰ ਹੈ ਕਿ ਇਸ ਬਿਮਾਰੀ ਦਾ ਪਹਿਲਾ ਸਿਕਾਰ ਜੋ ਇੱਕ ਕੁੱਤਾ ਹੋਇਆ ਸੀ, ਉਸ ਦੀ ਮੌਤ ਹੋ ਗਈ ਹੈ। ਇਹ ਛੱਕ ਬਣਿਆ ਹੋਇਆ ਹੈ ਕਿ ਇਸ ਦੀ ਮੌਤ ਕਰੋਨਾ ਕਾਰਨ ਹੀ ਹੋਈ ਹੈ। ਇਸ ਕੁੱਤੇ ਦੇ ਮਾਲਕ ਜੋੜਾ ਕਰੋਨਾ ਤੋ ਪੀੜਤ ਸੀ ਤੇ ਇਸ ਤੋ ਬਾਅਦ ਉਨਾਂ ਦੇ ਪਾਲਤੂ ਕੁੱਤੇ ਵਿਚ ਵੀ ਬਹੁਤ ਥੋੜਾ ਜਿਹਾ ਕਰੋਨਾ ਪਾਇਆ ਸੀ। ਇਸ ਨੂੰ 14 ਦਿਨ ਲਈ ਵੱਖ ਰੱਖਿਆਂ ਗਿਆ ਤੇ ਫਿਰ ਟੈਸਟ ਨੈਗੇਟਿਵ ਆਉਣ ਤੋ ਬਾਅਦ ਇਸ ਨੂੰ ਘਰ ਭੇਜ ਦਿਤਾ ਸੀ ਜਿਥੇ 2 ਦਿਨ ਬਾਅਦ ਹੀ ਇਸ ਦੀ ਮੌਤ ਹੋ ਗਈ। ਤਾਜ਼ਾ ਸੂਚਨਾਵਾਂ ਅਨੁਸਾਰ ਹਾਂਗਕਾਂਗ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਹੈ 168 ਹੈ ਅਤੇ 4 ਮੌਤਾਂ ਹੋ ਚੁੱਕੀਆਂ ਹਨ। ਸਰਕਾਰੀ ਐਲਾਨ ਅਨੁਸਾਰ 19 ਮਾਰਚ ਤੋ ਬਾਅਦ ਹਾਂਗਕਾਂਗ ਆਉਣ ਵਾਲੇ ਹਰ ਵਿਅਕਤੀ ਲਈ 14 ਦਿਨ ਦਾ ਇਕਾਤਵਾਸ਼ ਜਰੂਰੀ ਹੈ ਜਦ ਕਿ ਚੀਨ,ਮਕਾਓ ਤੇ ਤਾਈਵਾਨ ਤੋਂ ਆਉਣ ਵਾਲੇ ਲੋਕਾਂ ਨੂੰ ਇਸ ਨਿਯਮ ਤੋਂ ਛੂਟ ਹੈ।