ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੋਨਾ ਦੀ ਚੋਥੀ ਲਹਿਰ ਰੁਕਣ ਵਿਚ ਨਹੀ ਆ ਰਹੀ। ਇਸ ਦੌਰਾਨ ਅੱਜ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਕੁਝ ਨਵੇਂ ਆਦੇਸ਼ ਜਾਰੀ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਜਾਣਕਾਰੀ ਸਿਹਤ ਮੰਤਰੀ ਤੇ ਉਨਾਂ ਦੀ ਟੀਮ ਨੇ ਪ੍ਰੈਸ ਵਾਰਤਾ ਦੌਰਾਨ ਦਿੱਤੀ।ਇਹ ਆਦੇਸ਼ 10 ਦਸੰਬਰ 2020 ਤੋਂ ਲਾਗੂ ਹੋਣਗੇ ਜੋ ਇਸ ਪ੍ਰਕਾਰ ਹਨ:
• ਰੈਸਟੋਰੈਟ ਰਾਤ 10 ਵਜ਼ੇ ਬੰਦ ਹੋਣਗੇ।
• ਬਿਊਟੀਪਾਰਲਰ, ਜਿੰਮ,ਬਾਰ, ਮਾਜੋਗ ਪਾਰਲਰ, ਪਾਰਟੀ ਰੂਮ, ਕਲੱਬ ਹਾਉਸ ਤੇ ਮਸਾਜ਼ ਪਾਰਲਰ ਬੰਦ ਹੋਣਗੇ।
• ਸਰਕਾਰੀ ਕਮਰਚਾਰੀ ਅਗਲੇ ਹੁਕਮਾਂ ਤੱਕ ਘਰਾਂ ਤੋ ਕੰਮ ਕਰਨਗੇ।
• ਕਰੋਨਾ ਰੋਕਾਂ ਦੀ ਉਲੰਘਣਾ ਕਰਨ ਵਾਲਿਆ ਲਈ ਜੁਰਮਾਨਾ 2 ਹਜਾਰ ਤੋ 5 ਹਜਾਰ ।
• 2 ਤੋਂ ਵੱਧ ਲੋਕਾਂ ਦੇ ਇਕੱਠ ਤੇ ਪਾਬੰਦੀ।
• ਬਾਹਰ ਤੋਂ ਆਉਣ ਵਾਲੇ ਲੋਕਾਂ ਲਈ 21 ਦਿਨ ਦਾ ਇਕਾਤਵਾਸ(14 ਦਿਨ ਹੋਟਲ+7 ਦਿਨ ਘਰ) 19 ਜਾਂ 20ਵੇਂ ਦਿਨ ਕੋਵਡਿ ਟੈਸਟ ਲਾਜਮੀ।ਇਸ ਦਾ ਭਾਵ ਇਹ ਹੈ ਕਿ ਹਾਂਗਕਾਂਗ ਵਿਚ ਬਾਹਤ ਤੋਂ ਆਉਣ ਵਾਲੇ ਲੋਕਾਂ ਲਈ ਹੁਣ 3 ਵਾਰ ਕੋਵਿਡ ਟੈਸਟ ਹੋਵੇਗਾ।
• ਸਰਕਾਰ ਕਿਸੇ ਵੀ ਬਿਲਡਿਗ ਵਿੱਚ ਲਾਕਡਾਊਨ ਲਾਗੂ ਕਰ ਸਕਦੀ ਹੈ।