ਕੋਰੋਨਾ ‘ਤੇ ਤੂੰ-ਤੂੰ, ਮੈਂ-ਮੈਂ

0
358

ਵਾਸ਼ਿੰਗਟਨ-ਬੀਜਿੰਗ – ਕੋਰੋਨਾ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਟ੍ਰੇਡ ਵਾਰ ਜਿਹੀ ਜੰਗ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਜ਼ੁਬਾਨੀ ਲਡ਼ਾਈ ਸੀ ਪਰ ਹੁਣ ਚੀਨ ਨੇ ਐਕਸ਼ਨ ਲੈਂਦੇ ਹੋਏ ਕਈ ਅਮਰੀਕੀ ਪੱਤਰਕਾਰਾਂ ‘ਤੇ ਬੈਨ ਲਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਅਮਰੀਕਾ ਦੇ ਵੱਕਾਰੀ ਅਖਬਾਰਾਂ ਨਿਊਯਾਰਕ ਟਾਈਮਸ, ਵਾਲ ਸਟ੍ਰੀਟ ਜਨਰਲ ਅਤੇ ਵਾਸ਼ਿੰਗਟਨ ਪੋਸਟ ਦੇ ਪੱਤਰਕਾਰਾਂ ਦਾ ਪ੍ਰੈਸ ਕਾਰਡ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਅਮਰੀਕੀ ਪੱਤਰਕਾਰਾਂ ਦੇ ਸੰਕਟ ਨੂੰ ਦੇਖਦੇ ਹੋਏ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਚੀਨ ਤੋਂ ਆਪਣੇ ਫੈਸਲੇ ‘ਤੇ ਫਿਰ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਚੀਨ ਨੇ ਸ਼ੁਰੂ ਕੀਤੀ ਇਹ ਸਾਰੀ ਖੇਡ
ਦਰਅਸਲ, ਪਿਛਲੇ ਦਿਨੀਂ ਚੀਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਥੇ ਕੋਰੋਨਾ ਫੈਲਾਉਣ ਵਿਚ ਅਮਰੀਕੀ ਫੌਜੀ ਜ਼ਿੰਮੇਵਾਰ ਹੈ, ਜਿਸ ਤੋਂ ਬਾਅਦ ਵਾਸ਼ਿੰਗਟਨ ਨੇ ਆਖਿਆ ਕਿ ਇਹ ਬਿਆਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜ਼ੀਅਨ ਨੇ ਇਕ ਟਵੀਟ ਕਰ ਅਮਰੀਕਾ ‘ਤੇ ਇਹ ਦੋਸ਼ ਲਗਾਏ ਸਨ ਜਿਸ ਤੋਂ ਬਾਅਦ ਅਮਰੀਕਾ ਨੇ ਚੀਨੀ ਰਾਜਦੂਤ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਨਰਾਜ਼ਗੀ ਤੋਂ ਜਾਣੂ ਕਰਾਇਆ।
ਚੀਨੀ ਵਾਇਰਸ ਬਿਆਨ ਨੇ ਕੀਤਾ ਅੱਗ ਵਿਚ ਘਿਓ ਪਾਉਣ ਦਾ ਕੰਮ
ਦੋਹਾਂ ਵਿਚਾਲੇ ਅੱਗ ਵਿਚ ਘਿਓ ਦਾ ਕੰਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੇ ਕੀਤਾ, ਜਿਨ੍ਹਾਂ ਨੇ ਕੋਰੋਨਾਵਾਇਰਸ ਨੂੰ ‘ਚੀਨੀ ਵਾਇਰਸ’ ਦਾ ਨਾਂ ਦੇ ਦਿੱਤਾ ਹੈ। ਟਰੰਪ ਨੇ ਸੋਮਵਾਰ ਨੂੰ ਇਕ ਪ੍ਰੋਗਰਾਮ ਵਿਚ ਆਖਿਆ ਕਿ ਅਮਰੀਕਾ, ਏਅਰਲਾਇੰਸ ਅਤੇ ਹੋਰਨਾਂ ਉਦਯੋਗਾਂ ਦਾ ਮਜ਼ਬੂਤੀ ਨਾਲ ਸਮਰਥਨ ਕਰੇਗਾ, ਜਿਹਡ਼ਾ ਕਿ ਚੀਨੀ ਵਾਇਰਸ ਕਾਰਨ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਅਸੀਂ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੋਵੇਗਾ।