ਮੁੰਬਈ : ਭਜਨ ਗਾਇਕ ਅਨੂਪ ਜਲੋਟਾ ਨੂੰ ਆਈਸੋਲੇਸ਼ਨ (ਇਕੱਲੇ ਕਮਰੇ ਅੰਦਰ) ‘ਚ ਰੱਖਿਆ ਗਿਆ ਹੈ। ਅਨੂਪ ਹਾਲ ਹੀ ਵਿੱਚ ਯੂਰਪ ਤੋਂ ਵਾਪਸ ਆਏ ਹਨ। ਦਰਅਸਲ, ਅਨੂਪ ਜਲੋਟਾ ਯੂਰਪ ਦੇ ਹਾਲੈਂਡ, ਜਰਮਨੀ, ਲੈਸਟਰ ਅਤੇ ਲੰਦਨ ਜਿਹੇ 4 ਸ਼ਹਿਰਾਂ ‘ਚ ਆਪਣੇ ਸ਼ੋਅ ਕਰਨ ਤੋਂ ਬਾਅਦ ਅੱਜ ਮੰਗਲਵਾਰ ਸਵੇਰੇ 4 ਵਜੇ ਤੋਂ ਲੰਦਨ ਦੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੋਂ ਉਸ ਨੂੰ ਸਿੱਧਾ ਮਿਰਾਜ ਹੋਟਲ ਲਿਜਾਇਆ ਗਿਆ। ਕੋਰੋਨਾ ਵਾਇਰਸ ਦੇ ਜ਼ੋਖਮ ਕਾਰਨ ਉਨ੍ਹਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।
ਅਨੂਪ ਨੇ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਮੈਂ ਬੀਐਮਸੀ ਵੱਲੋਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਡਾਕਟਰੀ ਦੇਖਭਾਲ ਲਈ ਧੰਨਵਾਦੀ ਹਾਂ। ਮੈਨੂੰ ਸਿੱਧਾ ਹਵਾਈ ਅੱਡੇ ਤੋਂ ਮਿਰਾਜ ਹੋਟਲ ਲਿਜਾਇਆ ਗਿਆ। ਮੇਰੇ ਕੋਲ ਡਾਕਟਰਾਂ ਦੀ ਟੀਮ ਵੀ ਭੇਜੀ ਗਈ। ਮੈਂ ਸਾਰੇ ਯਾਤਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਲੈਂਡਿੰਗ ਕਰਦੇ ਹੀ ਟੀਮ ਦੇ ਨਾਲ ਕ੍ਰੋਆਪ੍ਰੇਟ ਕਰਕੇ ਸਿਹਤ ਜਾਂਚ ਕਰਵਾਉਣ।”