ਹਾਂਗਕਾਂਗ(ਪਚਬ): ਚਿੰਮ ਸਾ ਸੂਈ ਸਥਿਤ ਹਾਂਗਕਾਂਗ ਦੀ ਸਭ ਤੋਂ ਵੱਡੀ ਮਸਜਿਦ ਨੂੰ ਕਰੋਨਾ ਵਾਇਰਸ ਕਾਰਨ ਬੰਦ ਕਰਨਾ ਪਿਆ। ਇਸ ਸਬੰਧੀ ਇਕ ਪ੍ਰੈਸ਼ ਨੋਟ ਕੱਲ ਸ਼ਾਮ ਮਸਜਿਦ ਵੱਲੋ ਜਾਰੀ ਕੀਤਾ ਗਿਆ ਜਿਸ ਵਿਚ ਦੱਸਿਆ ਗਿਆ ਕਿ ਕਰੋਨਾ ਕਾਰਨ ਮਸਜਿਦ ਨੂੰ ਅਗਲੇ ਐਲਾਨ ਤੱਕ ਬੰਦ ਕੀਤਾ ਜਾਦਾ ਹੈ।ਕੱਲ ਸਿਹਤ ਵਿਭਾਗ ਨੇ ਆਪਣੀ ਪ੍ਰੈਸ਼ ਵਾਰਤਾ ਦੌਰਾਨ ਦੱਸਿਆ ਸੀ ਕਿ ਇਕ 30 ਸਾਲਾ ਕੋਰੋਨਾ ਪੀੜਤ ਵਿਅਕਤੀ ਜੋ ਡੁਬਈ ਵਿਖੇ ਜਾ ਕੇ ਆਇਆ ਸੀ, ਉਹ ਮਸਜਦ ਗਿਆ ਸੀ, ਭਾਵੇ ਉਸ ਨੇ ਉਸ ਵੇਲੇ ਮਾਸਕ ਪਾਇਆ ਹੋਇਆ ਸੀ ਪਰ ਸੁਰੱਖਿਆ ਵਜੋ ਮਸਜਿਦ ਬੰਦ ਕੀਤੀ ਗਈ ਹੈ॥ ਇਸ ਵੀ ਜਾਣਕਾਰੀ ਮਿਲੀ ਹੈ ਕਿ ਇਸ ਚੁੰਗ ਕਿੰਗ ਦੇ ਇਕ ਹੋਟਲ ਵਿਚ ਰੁਕਿਆ ਹੋਇਆ ਸੀ।ਇਸੇ ਦੌਰਾਨ ਹਾਂਗਕਾਂਗ ਮੁੱਖ ਕੈਰੀ ਲੈਮ ਨੇ ਐਲਾਨ ਕੀਤਾ ਹੇੈ ਕਿ ਸਰਕਾਰ ਜਲਦ ਹੀ ਚੀਨ, ਤਾਇਵਾਨ ਅਤੇ ਮਕਾਓ ਤੋਂ ਬਿਨਾਂ ਬਾਕੀ ਦੇਸਾਂ ਲਈ ਰੈਡ ਅਲਰਟ ਜਾਰੀ ਕਰਨ ਜਾ ਰਹੀ ਹੈ ਜੋ ਜਲਦ ਲਾਗੁ ਹੋ ਸਕਦਾ ਹੈ । ਇਸ ਦਾ ਭਾਵ ਵਿਚ ਹੈ ਕਿ ਜੋ ਵੀ ਵਿਅਕਤੀ ਰੈਡ ਅਲਰਟ ਵਾਲੇ ਦੇਸਾਂ ਤੋ ਹਾਂਗਕਾਂਗ ਵਿੱਚ ਆਏਗਾ ਉਸ ਨੂੰ ਜਰੂਰੀ ਤੌਰ ਤੇ 14 ਦਿਨ ਲਈ ਇਕਾਤਵਾਸ ਵਿਚ ਰਹਿਣਾ ਹੋਵੇਗਾ। ਉਹਨਾਂ ਇਹ ਵੀ ਸਕੇਤ ਦਿੱਤੇ ਕਿ ਸਕੂਲ ਅਗਲੇ ਮਹੀਨੇ ਦੀ 20 ਤਾਰੀਕ ਤੋ ਬਾਅਦ ਖੁਲਣ ਦੀ ਸਭਾਵਨਾਂ ਬਹੁਤ ਘੱਟ ਹੈ।ਯਾਦ ਰਹੇ ਹਾਂਗਕਾਂਗ ਵਿਚ ਇਸ ਸਮੇ ਕਰੋਨਾ ਪੀੜਤ ਵਿਅਕਤੀਆਂ ਦੀ ਗਿਣਤੀ 158 ਹੈ ਜਦ ਕਿ 88 ਵਿਅਕਤੀ ਇਸ ਬਿਮਾਰੀ ਤੋਂ ਛੂਟਕਾਰਾ ਵੀ ਪਾ ਚੁੱਕੇ ਹਨ।






























