ਬੀਜਿੰਗ— ਚੀਨੀ ਮੀਡੀਆ ਨੇ ਹੁਣ ਭਾਰਤ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਭਾਰਤ ਨੂੰ ਜੰਗ ਵੱਲ ਧਕੇਲ ਰਹੀ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਜੇਕਰ ਜੰਗ ਹੁੰਦੀ ਹੈ ਤਾਂ ਭਾਰਤ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਸਰਕਾਰੀ ਅਖਬਾਰ ਨੇ ਕਿਹਾ ਕਿ ਭਾਰਤ ‘ਚ ਉਭਰ ਰਹੇ ‘ਹਿੰਦੂ ਰਾਸ਼ਟਰਵਾਦ’ ਦੇ ਕਾਰਨ ਭਾਰਤ-ਚੀਨ ਦੇ ਵਿਚਕਾਰ ਜੰਗ ਹੋ ਸਕਦੀ ਹੈ। ਚੀਨੀ ਅਖਬਾਰ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਰੂਪ ‘ਚ ਨਰਿੰਦਰ ਮੋਦੀ ਦੇ ਚੁਣੇ ਜਾਣ ਨਾਲ ਦੇਸ਼ ‘ਚ ਰਾਸ਼ਟਰਵਾਦੀ ਭਾਵਨਾਵਾਂ ਨੂੰ ਬੜਾਵਾ ਮਿਲ ਰਿਹਾ ਹੈ। ਡੋਕਲਾਮ ਤੋਂ ਫੌਜ ਹਟਾਏ ਭਾਰਤ ਇੰਨਾਂ ਹੀ ਨਹੀਂ ਚੀਨ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਭਾਰਤ ਨੂੰ ਆਪਣੇ ਇਸ ਰੁਖ ਦੀ ਸੂਚਨਾ ਦੇ ਦਿੱਤੀ ਹੈ ਕਿ ਮੌਜੂਦਾ ਵਿਰੋਧ ਨੂੰ ਖਤਮ ਕਰਨ ਲਈ ਭਾਰਤ ਨੂੰ ਬਿਨਾਂ ਕਿਸੇ ਸ਼ਰਤ ਸਿੱਕਮ ਇਲਾਕੇ ਦੇ ਡੋਕਲਾਮ ਤੋਂ ਆਪਣੀ ਫੌਜ ਤੁਰੰਤ ਹਟਾ ਕੇ ਇਸ ‘ਤੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦਾ ਜਵਾਬ ਦਿੰਦੇ ਹੋਏ ਭਾਰਤ ਨੇ ਕਿਹਾ ਸੀ ਕਿ ਭਾਰਤ ਕਿਸੇ ਵੀ ਸ਼ਰਤ ‘ਤੇ ਡੋਕਲਾਮ ਤੋਂ ਆਪਣੀ ਫੌਜ ਨਹੀਂ ਹਟਾਏਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਤੇ ਚੀਨ ਦੇ ਵਿਚਕਾਰ ਤਣਾਅ ਨੂੰ ਲੈ ਕੇ ਲੋਕਸਭਾ ‘ਚ ਆਪਣੀ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਨੇ ਸਾਫ ਤੌਰ ‘ਤੇ ਕਿਹਾ ਕਿ ਦੇਸ਼ ‘ਚ ਫੌਜ ਹੁੰਦੀ ਹੈ ਤੇ ਜੰਗ ਲਈ ਹੁੰਦੀ ਹੈ ਪਰ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਜੰਗ ਦੇ ਬਾਅਦ ਵੀ ਜਿੱਤਣ ਤੇ ਹਾਰਨ ਵਾਲੇ ਪੱਖਾਂ ਨੂੰ ਗੱਲਬਾਤ ਕਰਨ ਲਈ ਬੈਠਣਾ ਹੁੰਦਾ ਹੈ।