ਆਖਿਰ ਉਹ ਘੜ੍ਹੀ ਆ ਹੀ ਗਈ

0
341

ਹਾਂਗਕਾਂਗ 9 ਜੁਲਾਈ 2017(ਗਰੇਵਾਲ): ਹਾਂਗਕਾਂਗ ਨੂੰ ਮਕਾਓ ਤੇ ਚੀਨੀ ਸਹਿਰ ਯੂਹਾਈ ਨਾਲ ਜੋੜਨ ਵਾਲੇ ਦੁਨੀਆ ਦੇ ਪਹਿਲੇ ਸਭ ਤੋ ਲੰਮੇ ਪੁਲ ਦੀ ਉਸਾਰੀ ਪੂਰੀ ਹੋ ਗਈ ਹੈ। ਇਸ ਪੁਲ ਦੀ ਉਸਾਰੀ ਦਾ ਕੰਮ 15 ਦਸੰਬਰ 2009 ਵਿਚ ਸੁਰੂ ਕੀਤੀ ਗਈ ਸੀ। ਕੁਲ 50 ਕਿਲੋਮੀਟਰ ਲੰਮੇ ਇਸ ਪੁਲ ਦੇ ਬਣਾਉਣ ਵਿਚ 10.6 ਬਿਲੀਅਨ ਅਮਰੀਕੀ ਡਾਲਰ ਖਰਚ ਹੋਏ ਹਨ। ਪਹਿਲੇ ਅੰਦਾਜੇ ਅਨੁਸਾਰ ਪਿਛਲੇ ਸਾਲ 15 ਅਕਤੂਬਰ ਨੂੰ ਸੁਰੂ ਹੋਣ ਵਾਲਾ ਇਹ ਪੁਲ ਹੁਣ ਦਸੰਬਰ 2017 ਵਿਚ ਅਵਾਜਾਈ ਲਈ ਖੋਲੇ ਜਾਣ ਦੀ ਸੰਭਾਵਨਾ ਹੈ। ਇਸ ਪੁਲ ਦੀ ਉਸਾਰੀ ਦੌਰਾਨ 9 ਕਾਮਿਆ ਦਾ ਵੱਖ ਵੱਕ ਹਾਦਸਿਆ ਦੌਰਨਾ ਮਾਰੇ ਜਾਣਾ ਇਕ ਚਿਤਾ ਦਾ ਵਿਸਾ ਹੈ ਜਿਸ ਤੇ ਲੇਬਰ ਵਿਭਾਗ ਜਾਚ ਕਰ ਰਿਹਾ ਹੈ। ਇਸ ਪੁਲ ਦੇ ਪੁਰਾ ਹੋਣ ਨਾਲ 4.5 ਘੰਟੇ ਵਿਚ ਹੋਣ ਵਾਲਾ ਸਫਰ ਹੁਣ 40 ਕੁ ਮਿੰਟ ਵਿਚ ਹੀ ਪੂਰਾ ਹੋ ਜਾਇਆ ਕਰੇਗਾ।