ਤੀਆਂ ਦੇ ਮੇਲੇ ‘ਰੂਹ ਪੰਜਾਬੀ ਦੀ’ ਨੇ ਖਿੱਚੀ ਰਿਕਾਰਡ ਭੀੜ

0
808

ਹਾਂਗਕਾਂਗ 6 ਅਗਸਤ 2017 (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਆਪਣੀ ਤਰਾਂ ਦਾ ਇਕੋ ਇੱਕ ਤੀਆਂ ਦਾ ਮੇਲਾ ‘ਰੂਹ ਪੰਜਾਬ ਦੀ-6″ ਇਸ ਵਾਰ ਪਹਿਲਾਂ ਦੇ ਮੁਕਾਬਲੇ ਜਿਆਦਾ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋਇਆ । ਇੰਡੀਆ ਕਲੱਬ ਦੇ ਛੋਟੇ ਜਿਹੇ ਹਾਲ ਤੋ ਸੁਰੂ ਹੋਇਆ ਬੀਬੀਆ ਦਾ ਇਹ ਮੇਲਾ 700 ਦੀ ਸਮਰਥਾ ਵਾਲੇ ‘ਕਾਈ ਫੰਗ ਕਮਿਉਨਟੀ’ ਹਾਲ ਤੱਕ ਪੁਹੰਚ ਗਿਆ ਪਰ ਲੋਕਾਂ ਦੀ ਟਿਕਟਾਂ ਦੀ ਮੰਗ ਫਿਰ ਵੀ ਪੂਰੀ ਨਾ ਕਰ ਸਕਿਆ । ਇਸ ਦਾ ਅਦਾਜਾ ਇਸ ਗੱਲ ਤੋ ਲਾਇਆ ਜਾ ਸਕਦਾ ਹੈ ਕਿ ਸੱਤ ਰੰਗ ਇਨਟਰਟੇਨਜ ਵੱਲੋ ਬੁੱਟਰ ਐਸੋਸੀਏਟਸ ਦੇ ਸਹਿਯੋਗ ਨਾਲ ਕਰਵਾਏ ਜਾਦੇ ਇਸ ਮੇਲੇ ਦੀਆਂ ਟਿਕਟਾਂ 17 ਦਿਨ ਪਹਿਲਾਂ ਹੀ ਵਿਕ ਗਈਆਂ। ਹਰ ਸਾਲ ਇਕ ਨਵੇ ਲੇਡੀਜ਼ ਕਲਾਕਾਰ ਨੂੰ ਲਿਆੳਣ ਦੀ ਪਰਥਾ ਦੌਰਾਨ ਇਸ ਵਾਰ ਪੰਜਾਬੀ ਦੀ ਨਾਮਵਰ ਗਾਇਕਾ ਰੁਪਿਦਰ ਹਾਂਡਾ ਨੂੰ ਲੋਕਾਂ ਦੇ ਰਹ-ਬ-ਰਹੂ ਕੀਤਾ ਗਿਆ। ਇਸ ਸਾਲ ਵੀ 12 ਸਾਲ ਤੋ ਘੱਟ ਉਮਰ ਦੀਆਂ ਬੱਚੀਆਂ ਦੀਆਂ ਟਿਕਟਾਂ ਦੀ ਜਿਮੇਵਾਰ ‘ਸਿੰਘ ਵੈਲਫੈਅਰ ਐਡ ਬੁਟਰ ਐਸੋਸੀਏਟਸ’ ਵੱਲੋ ਲਈ ਗਈ।
ਪ੍ਰੋਗਰਾਮ ਦੀ ਸੁਰੂਆਤ ਪੰਜਾਬ ਤੋ ਆਏ ਉਭਰਦੇ ਗਾਇਕ ‘ਸਤਵੀਰ ਸੱਤੀ’ਨੇ ਕੀਤੀ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ। ਹਰ ਸਾਲ ਦੀ ਤਰਾਂ ਹੀ ਲੋਕਲ ਬੱਚੀਆਂ ਵੱਲੋ ਵੀ ਆਪਣੀ ਕਲਾਂ ਦੇ ਜੋਹਰ ਦਿਖਾਏ ਗਏ ਜਿਨਾਂ ਦੀਆਂ ਕੁਲ 7 ਟੀਮਾਂ ਸਨ। ਜਦ ਗਾਇਕ ‘ਰੁਪਿਦਰ ਹਾਂਡਾ’ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਨਵੇ ਪੁਰਾਣੇ ਗੀਤਾਂ ਨਾਲ ਖੂਬ ਰੰਗ ਬੰਨਿਆ। ਪ੍ਰਬੰਧਕਾਂ ਵੱਲੋ ਆਪਣੇ ਸਹਿਯੋਗੀਆਂ ਦਾ ਸਨਮਾਨ ਤੇ ਧੰਨਵਾਦ ਕੀਤਾ ਗਿਆ, ਜਿਨਾਂ ਦੇ ਦਿੱਤੇ ਬਹੁਤ ਸਾਰੇ ਤੋਹਫੇ ਲੱਕੀ ਡਰਆ ਰਾਹੀ ਕੱਢੇ ਗਏ ਜੋ ਕਿ ਮੇਲੇ ਦਾ ਖਿੱਚ ਦਾ ਕੇਦਰ ਬਣੇ। ਪ੍ਰਬੰਧਕਾਂ ਨੇ ਜਿਥੇ ਸਭ ਮੇਲੇ ਵਿਚ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਉਥੇ ਹੀ ਉਨਾ ਲੋਕਾਂ ਤੋ ਮੁਆਫੀ ਵੀ ਮੰਗੀ ਜਿਨਾਂ ਨੂੰ ਇਸ ਸਾਲ ਮੇਲੇ ਦੀਆਂ ਟਿਕਟਾਂ ਨਹੀ ਮਿਲ ਸਕੀਆਂ। ਇਸ ਦੌਰਾਨ ਸੱਤ ਰੰਗ ਇਨਟਰਟੇਨਰਜ ਦੇ ‘ਕਸਮੀਰ ਸਿੰਘ ਸੋਹਲ’ ਨੇ ਕਿਹਾ ਕਿ ਉਹ ਅਗਲੇ ਸਾਲ ਇਸ ਤੋ ਵੱਡੇ ਹਾਲ ਵਿਚ ਮੇਲੇ ਦਾ ਪ੍ਰਬੰਧ ਕਰਨਗੇ ਤਾ ਜੋ ਕਿਸੇ ਨੂੰ ਨਿਰਾਸ਼ਾ ਨਾ ਹੋਵੇ। ਮੇਲੇ ਵਿਚ ਸਟੇਜ ਦੀ ਜਿਮੇਵਾਰੀ ‘ਜੱਸੀ ਤੁਗਲ ਵਾਲਾ’ ਤੇ ਉਨਾਂ ਦੀ ਹਮਸਫਰ ‘ਇੰਦਰਜੀਤ ਕੌਰ ਧਾਲੀਵਾਲ’ ਨੇ ਨਿਭਾਈ ਜਿਸ ਨੂੰ ਪਸੰਦ ਕੀਤਾ ਗਿਆ।