ਮਕਾਊ— ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਤਿੰਨ ਸ਼ਾਟ ਦੀ ਬੜ੍ਹਤ ਨਾਲ ਇਥੇ ਮਕਾਊ ਓਪਨ ਦਾ ਖਿਤਾਬ ਆਪਣੇ ਨਾਂ ਕਰ ਲਿਆ, ਜਿਹੜਾ ਉਸ ਦਾ ਇਥੇ ਦੂਜਾ ਤੇ ਓਵਰਆਲ 8ਵਾਂ ਏਸ਼ੀਅਨ ਟੂਰ ਖਿਤਾਬ ਵੀ ਹੈ। ਭੁੱਲਰ ਨੇ ਸਾਲ 2012 ਵਿਚ ਵੀ ਮਕਾਊ ਓਪਨ ਟਰਾਫੀ ਆਪਣੇ ਨਾਂ ਕੀਤੀ ਸੀ। ਭੁੱਲਰ ਨੇ 5 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਆਖਰੀ ਦਿਨ ਤਿੰਨ ਅੰਡਰ-68 ਦਾ ਕਾਰਡ ਖੇਡਿਆ ਤੇ ਕੁਲ 13 ਅੰਡਰ 271 ਦੇ ਸਕੋਰ ਨਾਲ ਇਥੇ ਮਕਾਊ ਗੋਲਫ ਐਂਡ ਕੰਟਰੀ ਕਲੱਬ ਵਿਚ ਖਿਤਾਬ ‘ਤੇ ਕਬਜ਼ਾ ਕਰ ਲਿਆ। ਭਾਰਤੀ ਗੋਲਫਰ ਨੇ ਚਾਰ ਰਾਊਂਡਜ਼ ‘ਚ 64, 65, 74 ਤੇ 68 ਦੇ ਕਾਰਡ ਖੇਡੇ। ਟੂਰਨਾਮੈਂਟ ‘ਚ ਹੋਰਨਾਂ ਭਾਰਤੀ ਗੋਲਫਰਾਂ ਵਿਚ ਅਜੀਤੇਸ਼ ਸੰਧੂ ਨੇ ਆਖਰੀ ਰਾਊਂਡ ਵਿਚ ਇਕ ਅੰਡਰ-70 ਦਾ ਬਿਹਤਰੀਨ ਕਾਰਡ ਖੇਡਿਆ ਤੇ ਕੁਲ 10 ਅੰਡਰ 274 ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਿਹਾ।