ਭਿਆਨਕ ਬੱਸ ਹਾਦਸਾ, 6 ਮੌਤਾਂ

0
360

ਹਾਂਗਕਾਂਗ(ਪਚਬ) ਹਾਂਗਕਾਂਗ ਵਿਚ ਬੀਤੇ ਕੱਲ ਬਾਅਦ ਦੁਪਿਹਰ ਕਰੀਬ 4.17 ਵਜੇ ਬਸ ਨੰਬਰ 978 ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬਸ ਜਦ ਫੈਨਲਿੰਗ ਹਾਈਵੇ ਤੇ ਜਾਰ ਰਹੀ ਸੀ ਤਾ ਅਚਾਨਕ ਇੱਕ ਦਰਖਤ ਨਾਲ ਟਕਰਾ ਗਈ। ਇਹ ਹਦਾਸਾ ਇੰਨਾਂ ਭਿਆਨਕ ਦੀ ਕਿ ਬਸ ਦੀ ਉੋਪਰਲੀ ਮੰਜਿਲ ਕਰੀਬ ਕਰੀਬ ਨਸਟ ਹੋ ਗਈ। ਇਹ ਘਟਨਾ ਵਿਚ 6 ਵਿਅਕਤੀਆ ਦੇ ਮਰਨ ਦੀ ਸੂਚਨਾ ਹੈ ਜਿਨਾਂ ਵਿਚੋਂ 5 ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਇਕ ਵਿਅਕਤੀ ਹਸਪਤਾਲ ਪਹੁੰਚਣ ਤੇ ਪ੍ਰਾਣ ਤਿਆਗ ਗਿਆ। ਇਸੇ ਘਟਨਾ ਵਿਚ 39 ਵਿਅਖਤੀ ਜਖਮੀ ਵੀ ਹੋਏ। ਫਾਇਰ ਵਿਭਾਗ ਦੀ ਬਚਾਊ ਟੀਮ ਨੇ ਪੌੜੀ ਰਾਹੀ ਲੋਕਾਂ ਨੁੰ ਉਪਰਲੀ ਮੰਜ਼ਿਲ ਤੋ ਹੇਠਾ ਲਿਆਦਾ। ਇਸ ਸਬੰਧੀ ਪੁਲੀਸ਼ ਨੇ ਬੱਸ ਦੇ ਡਰਾਇਵਰ ਨੂੰ ਗਿਰਫਤਾਰ ਕੀਤਾ ਹੈ ਜਿਸ ਤੇ ਖਤਰਨਾਕ ਢੰਗ ਨਾਲ ਬਸ ਚਲਾਉਣ ਅਤੇ ਲੋਕਾਂ ਨੂੰ ਮਾਰਨ ਦੇ ਦੋਸ਼ ਲੱਗੇ ਹਨ। ਹਾਂਗਕਾਂਗ ਮੁੱਖੀ ਨੇ ਇਹ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਧਿਾਕਰੀਆਂ ਨੂੰ ਕਿਹਾ ਹੈ ਕਿ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ।ਪੁਲੀਸ ਅਨੁਸਾਰ ਇਸ ਸਾਲ ਦੇ ਪਹਿਲੇ 11 ਮਹੀਨੇ ਦੌਰਾਨ 98 ਸੜਕ ਹਾਦਸਿਆ ਵਿਚ ਕੁਲ 99 ਲੋਕਾਂ ਦੀ ਮੌਤ ਹੋਈ ਹੈ ਜਦ ਕਿ ਪਿਛਲੇ ਪੂਰੇ ਸਾਲ ਦੌਰਾਨ 107 ਹਾਦਸਿਆ ਵਿਚ 135 ਮੌਤਾਂ ਹੋਈਆਂ।ਮੰਦਭਾਗੀ ਬਸ 978 ਵਾਨਚਾਈ ਅਤੇ ਫੈਨਲਿੰਗ ਵਿਚਕਾਰ ਚੱਲਦੀ ਸੀ ਅਤੇ ਮੋਜੂਦਾ ਡਰਾਇਵਰ ਪਿਛਲੇ 2 ਸਾਲ ਤੋ ਇਸ ਰੂਟ ਤੇ ਬਸ ਚਲਾ ਰਿਹਾ ਸੀ।