ਸੁਖਦੀਪ ਕੌਰ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋ ਵਧਾਈ

0
759

ਹਾਂਗਕਾਂਗ(ਪਚਬ): ਪਿਛਲੇ ਦਿਨੀ ਹਾਂਗਕਾਂਗ ਦੇ ਜੇਲ ਵਿਭਾਗ ਵਿੱਚ ਭਰਤੀ ਹੋਣ ਵਾਲੀ ਪਹਿਲੀ ਦਸਤਾਰਧਾਰੀ ਔਰਤ ਸੁਖਦੀਪ ਕੌਰ ਨੂੰ ਮੁੱਖ ਮੰਤਰੀ ਪੰਜਾਬ ਵੱਲੋ ਵਧਾਈ ਦਿੰਤੀ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਪੋਸਟ ਆਪਣੇ ਨਿੱਜੀ ਫੇਸਬੁੱਕ ਪੇਜ਼ ਤੇ ਸਾਂਝੀ ਕੀਤੀ ਹੈ। ਇਸ ਵਿਚ ਸੁਖਦੀਪ ਕੌਰ ਇਕ ਉੱਚ ਅਧਿਕਾਰੀ ਨਾਲ ਖੜੇ ਨਜਰ ਆ ਰਹੇ ਹਨ। ਉਨਾਂ ਆਪਣੀ ਪੋਸਟ ਵਿਚ ਕਿਹਾ ਹੈ ਕਿ ਤੁਹਾਡੀ ਸਖ਼ਤ ਮਿਹਨਤ ਤੇ ਲਗਨ ਨੇ ਪੰਜਾਬ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕੀਤਾ ਹੈ।