ਹਾਂਗਕਾਂਗ (ਏਜੰਸੀਆਂ) : ਹਾਂਗਕਾਂਗ ਵਿਚ ਚੀਨ ਵਿਰੋਧੀ ਸੱਤ ਨੇਤਾਵਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਇਹ ਗਿ੍ਫ਼ਤਾਰੀ ਮਈ ਮਹੀਨੇ ਲੈਜ਼ੀਕੋ ਵਿਚ ਚੀਨ ਸਮਰਥਕਾਂ ਨਾਲ ਹੱਥੋਪਾਈ ਦੀ ਘਟਨਾ ਦੇ ਸਬੰਧ ਵਿਚ ਕੀਤੀ ਗਈ ਹੈ। ਗਿ੍ਫ਼ਤਾਰ ਹੋਣ ਵਾਲਿਆਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਲੈਜ਼ੀਕੋ ‘ਚ ਮੌਜੂਦਾ ਅਤੇ ਸਾਬਕਾ ਮੈਂਬਰ ਹਨ। ਗਿ੍ਫ਼ਤਾਰੀ ਦੀ ਪੁਲਿਸ ਮੁਖੀ ਚਾਨ ਵਿੰਗ ਯੂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਈ ਮਹੀਨੇ ਵਿਚ ਲੈਜ਼ੀਕੋ ਵਿਚ ਹੱਥੋਪਾਈ ਕਰਨ ਦੇ ਮਾਮਲੇ ਵਿਚ ਪੁਲਿਸ ਜਾਂਚ ਚੱਲ ਰਹੀ ਸੀ। ਜਾਂਚ ਵਿਚ ਦੋਸ਼ੀ ਪਾਏ ਜਾਣ ‘ਤੇ ਇਕ ਔਰਤ ਸਮੇਤ ਸੱਤ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ ਵੀਰਵਾਰ ਨੂੰ ਈਸਟਰਨ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਡੈਮੋਕ੍ਰੇਟਿਕ ਪਾਰਟੀ ਨੇ ਦੱਸਿਆ ਹੈ ਕਿ ਲੈਜ਼ੀਕੋ ਮੈਂਬਰ ਵੂ ਚੀ-ਵਾਈ, ਐਂਡਰੂ ਵਾਨ ਅਤੇ ਹੈਲੇਨਾ ਵਾਂਗ ਨੂੰ ਉਨ੍ਹਾਂ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸਾਬਕਾ ਮੈਂਬਰ ਏਡੀ ਚਾਓ ਅਤੇ ਰੇਮੰਡ ਚਾਨ ਨੂੰ ਵੀ ਗਿ੍ਫ਼ਤਾਰ ਕੀਤਾ ਹੈ।