ਹਾਂਗਕਾਂਗ (ਪਚਬ): ਹਾਂਗਕਾਂਗ ਵਿਚ ਕਰੋਨਾ ਦੇ ਲੋਕਲ ਕੇਸਾਂ ਵਿਚ ਕਮੀ ਹੋਈ ਹੈ ਪਰ ਫਿਰ ਵੀ ਇੱਕਾ ਦੁੱਕਾ ਕੇਸ ਸਾਹਮਣੇ ਆ ਰਹੇ ਹਨ। ਬੀਤੇ ਕੱਲ ਸਿਹਤ ਵਿਭਾਗ ਵੱਲੋਂ ਦਿੱਤੀ ਸੂਚਨਾ ਅਨੁਸਾਰ ਇਕ 42 ਸਾਲਾ ਚੀਨੀ ਨਾਗਰਿਕ ਔਰਤ ਕਰੋਨਾ ਪੀੜਤ ਪਾਈ ਗਈ। ਇਹ ਔਰਤ ਕਈ ਦਿਨ ਪਹਿਲਾਂ ਹਾਂਗਕਾਂਗ ਆਈ ਤੇ ਮੋਕੁਕ ਸਥਿਤ ਇੱਕ ਹੋਟਲ ਵਿਚ ਠਹਿਰ ਕੇ ਆਨਲਾਇਨ ਦੇਹ ਵਿਉਪਾਰ ਦਾ ਧੰਦਾ ਕਰਦੀ ਸੀ। ਇਸ ਦੌਰਨਾ ਪੁਲੀਸ ਨੇ ਇਸ ਨੂੰ ਗਿਰਫਤਾਰ ਕਰਕੇ ਪਹਿਲਾ ਮੋਕੁੱਕ ਪੁਲੀਸ ਸਟੇਸ਼ਨ ਲਿਆਦਾ ਸੀ। ਇਸ ਤੋਂ ਬਾਅਦ ਉਸ ਨੂੰ ਕੈਸਲ ਪੀਕ ਰੋਡ ਸਥਿਤ ਇਮੀਗਰੇਸ਼ਨ ਸੈਟਰ ਭੇਜ ਦਿਤਾ। ਅਖੀਰ 30 ਅਕਤੂਬਰ ਨੂੰ ਮਾ ਤਾਓ ਕੋਕ ਡੀਟੈਨਸ਼ਨ ਸਟੈਰ ਭੇਜਿਆ ਗਿਆ ਸੀ। ਹੁਣ ਇਨਾਂ ਥਾਵਾਂ ਤੇ ਇਸ ਦੇ ਸਪੰਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ਼ ਕੀਤਾ ਜਾ ਰਿਹਾ ਹੈ। ਹਾਂਗਕਾਂਗ ਵਿਚ ਕੁੱਲ ਕਰੋਨਾ ਕੇਸਾਂ ਦੀ ਗਿਣਤੀ 5331 ਹੋ ਗਈ ਹੈ।