ਹਾਂਗਕਾਂਗ (ਪਚਬ): ਹਾਂਗਕਾਂਗ ਪੁਲੀਸ ਨੇ ਹੁਣ ਤੱਕ ਦਾ ਸਭ ਤੋ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਫੜਨ ਦਾ ਦਾਅਬਾ ਕੀਤਾ ਹੈ ਕਿਸ ਦੀ ਬਜਾਰੂ ਕੀਮਤ 300 ਮਿਲੀਅਨ ਡਾਲਰ ਦੱਸੀ ਗਈ ਹੈ। ਪੁਲੀਸ ਅਨੁਸਾਰ ਉਸ ਨੂੰ ਇਕ ਸੀਮਿੰਟ ਕਨਟੇਨਰ ਦੇ ਛੱਕੀ ਰੂਟ ਰਾਹੀ ਹਾਂਗਕਾਂਗ ਆਉਣ ਤੇ ਛੱਕ ਹੋਇਆ। ਛੱਕ ਵਾਲੀ ਦੁਜੀ ਗੱਲ ਇਹ ਵੀ ਸੀ ਕਿ ਕਨਟੈਨਰ ਪੂਰੀ ਤਰਾਂ ਭਰਿਆ ਹੋਇਆ ਨਹੀ ਸੀ ਜਦ ਕਿ ਕੰਪਨੀਆਂ ਖਰਚੇ ਘਟਾਉਣ ਲਈ ਕਨਟੇਰ ਪੂਰਾ ਭਰਦੀਆਂ ਹਨ। ਜਾਂਚ ਕਰਨ ਤੇ ਪਤਾ ਲੱਗਾ ਕਿ ਕਨਟੇਨਰ ਵਿਚ ਸੀਮਿੰਟ ਦੇ 1170 ਬੋਰੇ ਸਨ ਤੇ ਇਨਾਂ ਵਿਚ ਹੀ 250 ਬੋਰੇ ਨਸੀਲੇ ਪਦਾਰਥ ਆਈਸ ਦੇ ਰੱਖੇ ਹੋਏ ਹਨ ਜਿਨਾਂ ਵਿਚ 500 ਕਿਲੋ ਆਈਸ ਸੀ।ਇਹ ਕਨਟੇਨਰ ਦੱਖਣੀ ਕੋਰੀਆਂ ਤੇ ਵੀਆਨਾਮ ਰਾਹੀ ਹੁੰਦਾ ਹੋਇਆ ਮੈਕਸੀਕੋ ਤੋ ਆਇਆ ਸੀ ਤੇ ਅੱਗੇ ਇਸ ਨੇ ਅਸਟਰੇਲੀਆ ਜਾਣਾ ਸੀ। ਪੁਲੀਸ ਹੋਰ ਜਾਂਚ ਕਰ ਰਹੀ ਹੈ ਤੇ ਅਜੇ ਕੋਈ ਗਿਰਫਤਾਰੀ ਨਹੀ ਹੋਈ।