ਹਾਂਗਕਾਂਗ ‘ਚ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਸਬੰਧੀ ਸੱਭਿਆਚਾਰਕ ਸਮਾਗਮ

0
1045

ਹਾਂਗਕਾਂਗ(ਜੰਗ ਬਹਾਦਰ ਸਿੰਘ)-ਹਾਂਗਕਾਂਗ ਸਥਿਤ ਭਾਰਤੀ ਕੌਾਸਲੇਟ ਵਿਖੇ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕੌਾਸਲ ਜਨਰਲ ਪਿ੍ਯੰਕਾ ਚੌਹਾਨ ਵਲੋਂ ਮਹਾਤਮਾ ਗਾਂਧੀ ਦੇ ਜੀਵਨ, ਫਲਸਫੇ ਤੇ ਉਪਦੇਸ਼ਾਂ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਸੱਭਿਆਚਾਰਕ ਸਮਾਗਮ ਦੌਰਾਨ ਚਿਲਡਰਨ ਕਲਚਰਲ ਗਰੁੱਪ, ਮਲਿਆਲਮ ਅਕੈਡਮੀ, ਸ੍ਰੀਮਦ ਰਾਜਚੰਦਰ ਮਿਸ਼ਨ ਧਰਮਪੁਰ ਅਤੇ ਹਾਂਗਕਾਂਗ ਤੇਲਗੂ ਸਮੀਖਿਆ ਵਲੋਂ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਮਹਾਤਮਾ ਗਾਂਧੀ ਦੇ ਜੀਵਨ ‘ਤੇ ਆਧਾਰਿਤ ਨਾਟਕ, ਗਾਣੇ, ਮੋਨੋ ਅਦਾਕਾਰੀ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਕੌਾਸਲ ਜਨਰਲ ਵਲੋਂ ਰੇਡੀਓ ਆਰ. ਟੀ. ਐਚ. ਕੇ. ਦੇ ਹੈੱਡ ਜੋਨਾਥਨ ਲਾਮ ਅਤੇ ਕੋਆਰਡੀਨੇਟਰ ਲੈਸਟਰ ਹੰਗ ਨੂੰ ਰੇਡੀਓ ਆਰ. ਟੀ. ਐਚ. ਕੇ. ‘ਤੇ ਪ੍ਰਸਾਰਿਤ ਲੜੀਵਾਰ ‘ਇੰਡੀਅਨ ਮਹਾਤਮਾ ਸਾਗਾ’ (ਜੋ ਕਿ ਚਿਲਡਰਨ ਕਲਚਰਲ ਗਰੁੱਪ ਦੀ ਚਿੱਤਰ ਸ਼ਿਵਕੁਮਾਰ ਵਲੋਂ ਬਣਾਇਆ ਗਿਆ ਹੈ) ਦੀ ਪ੍ਰਸਤੁਤੀ ਵਿਚ ਸਹਿਯੋਗ ਕਰਨ ਬਦਲੇ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਇਸ ਪ੍ਰੋਗਰਾਮ ਦੌਰਾਨ ਹਾਜ਼ਰ ਹਰੇਕ ਸ਼ਖ਼ਸੀਅਤ ਵਲੋਂ ਭਾਰਤ ਰਾਸ਼ਟਰ ਪ੍ਰਤੀ ਆਪਣੇ ਪਿਆਰ ਅਤੇ ਨਿਸ਼ਠਾ ਦਾ ਪ੍ਰਗਟਾਵਾ ਕੀਤਾ ਗਿਆ |