ਜੰਗ ਬਹਾਦਰ ਸਿੰਘ -ਹਾਂਗਕਾਂਗ ਦੇ ਕੌਲੂਨ ਬੇਅ ਇਲਾਕੇ ਵਿਚ ਇਕ ਟ੍ਰੇਡਿੰਗ ਕੰਪਨੀ ਵਲੋਂ 6000 ਸਰਜੀਕਲ ਮਾਸਕ ਦੇ ਬੋਕਸ ਦੀ ਵਿਕਰੀ ਕੀਤੇ ਜਾਣ ਦੇ ਐਲਾਨ ‘ਤੇ ਰਾਤ ਭਰ ਠੰਢ ਵਿਚ ਕਰੀਬ 10,000 ਲੋਕ ਮਾਸਕ ਖ਼ਰੀਦਣ ਲਈ ਲੰਬੀਆਂ ਕਤਾਰਾਂ ਵਿਚ ਦਿਖਾਈ ਦਿੱਤੇ ਅਤੇ ਕੁਝ ਵਲੋਂ ਟੈਂਟ ਲਗਾ ਕੇ ਰਾਤ ਕਤਾਰਾਂ ਵਿਚ ਹੀ ਬਿਤਾਈ ਗਈ |
ਹਾਂਗਕਾਂਗ ਵਿਚ ਕੌਰੌਨਾ ਵਾਇਰਸ ਦੀ ਫੈਲ ਰਹੀ ਮਹਾਂਮਾਰੀ ਦੀ ਦਹਿਸ਼ਤ ਕਾਰਨ ਜਿੱਥੇ ਫੇਸ ਮਾਸਕ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ, ਉੱਥੇ ਸੁਪਰਮਾਰਕੀਟਾਂ ਵਿਚ ਖਾਦ ਪਦਾਰਥਾਂ ਦੀ ਭਾਰੀ ਕਮੀ ਵੀ ਦਿਖਾਈ ਦੇਣ ਲੱਗੀ ਹੈ | ਹਾਂਗਕਾਂਗ ਦੇ ਕਰੀਬ 6 ਇਲਾਕਿਆਂ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਬੰਧਿਤ ਡਿਸਟਿ੍ਕ ਕੌਾਸਲਰਾਂ ਦੀ ਮਦਦ ਨਾਲ ਸਰਜੀਕਲ ਮਾਸਕ ਦਾ ਲੰਗਰ ਚਲਾ ਰਹੇ ਪੰਜਾਬੀ ਵਪਾਰੀ ਹਰਜੀਤ ਸਿੰਘ ਢਿੱਲੋਂ ਦੀ ਤਰਜ਼ ‘ਤੇ ਸਿੰਘ ਵੈੱਲਫ਼ੇਅਰ ਨਾਂਅ ਦੀ ਐੱਨ.ਜੀ.ਓ. ਚਲਾ ਰਹੇ ਵਪਾਰੀ ਕੁਲਦੀਪ ਸਿੰਘ ਬੁੱਟਰ ਵਲੋਂ ਵੀ ਆਪਣੇ ਵਪਾਰਕ ਅਦਾਰਿਆਂ ਅਤੇ ਹੋਰ ਸੰਭਾਵਿਤ ਸਥਾਨਾਂ ਵਿਖੇ ਮੁਫ਼ਤ ਸਰਜੀਕਲ ਮਾਸਕ ਵੰਡਣ ਦਾ ਐਲਾਨ ਕੀਤਾ ਹੈ | ਇਸ ਪੰਜਾਬੀ ਵਪਾਰੀ ਦੀ ਬਿਪਤਾ ਦੇ ਸਮੇਂ ਵਿਚ ਭਾਈਚਾਰਕ ਮਿਸਾਲ ਕਾਇਮ ਕਰਨ ਦੀ ਸਥਾਨਕ ਲੋਕਾਂ ਵਲੋਂ ਪੱਤਰ ਭੇਜ ਅਤੇ ਧੰਨਵਾਦ ਕੀਤਾ ਜਾ ਰਿਹਾ ਹੈ |