ਪੰਜਾਬੀਆਂ ਦਾ ਨਾਂਅ ਰੌਸ਼ਨ ਕਰ ਰਿਹੈ ਦਸਤਾਰਧਾਰੀ ਫੁੱਟਬਾਲ ਖਿਡਾਰੀ ਤਨਮੋਹਿਤਬੀਰ ਸਿੰਘ

0
1237

ਹਾਂਗਕਾਂਗ(ਜੰਗ ਬਹਾਦਰ ਸਿੰਘ)-ਹਾਂਗਕਾਂਗ ਸਕੂਲਸ ਫੁੱਟਬਾਲ ਟੀਮ ‘ਚ ਬਤੌਰ ਗੋਲਕੀਪਰ ਖੇਡ ਰਿਹਾ ਦਸਤਾਰਧਾਰੀ ਨੌਜਵਾਨ ਤਨਮੋਹਿਤਬੀਰ ਸਿੰਘ ਰਿਆੜ ਆਪਣੀਆਂ ਪ੍ਰਾਪਤੀਆਂ ਕਾਰਨ ਭਾਈਚਾਰੇ ‘ਚ ਵਿਸ਼ੇਸ਼ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ | ਦੀ ਹਾਂਗਕਾਂਗ ਸਕੂਲਸ ਸਪੋਰਟਸ ਫੈੱਡਰੇਸ਼ਨ ਵਲੋਂ ਉਪਰੋਕਤ ਟੀਮ ਦੀ ਚੋਣ ਲਈ ਹਾਂਗਕਾਂਗ ਦੇ ਸਕੂਲਾਂ ‘ਚੋਂ 250 ਚੋਟੀ ਦੇ ਫੁੱਟਬਾਲ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਚੁਣੇ ਗਏ 18 ਖਿਡਾਰੀਆਂ ‘ਚੋਂ ਬਤੌਰ ਗੋਲਕੀਪਰ ਤਨਮੋਹਿਤਬੀਰ ਸਿੰਘ ਰਿਆੜ ਚੁਣਿਆ ਗਿਆ, ਇਕੱਲਾ ਪੰਜਾਬੀ ਨੌਜਵਾਨ ਹੈ | ਹਾਲ ਹੀ ‘ਚ ਹਾਂਗਕਾਂਗ, ਚੀਨ ਅਤੇ ਮਕਾਓ ਸਕੂਲਸ ਫੁੱਟਬਾਲ ਟੀਮ ਵਲੋਂ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ ਗਈ | ਤਨਮੋਹਿਤਬੀਰ ਸਿੰਘ ਹਾਂਗਕਾਂਗ ਦੇ ਚੋਟੀ ਦੇ ਖੇਡ ਕਲੱਬਾਂ ਵਿਚ ਵੀ ਖੇਡ ਰਿਹਾ ਹੈ ਅਤੇ ਬਹੁਤ ਸਾਰੇ ਸਨਮਾਨ ਪ੍ਰਾਪਤ ਕਰ ਚੁੱਕਾ ਹੈ | ਤਨਮੋਹਿਤਬੀਰ ਸਿੰਘ ਦਾ ਸੁਪਨਾ ਫੁੱਟਬਾਲ ਦੀ ਖੇਡ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਮ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਭਾਈਚਾਰੇ ਦਾ ਨਾਂਅ ਰੌਸ਼ਨ ਕਰਨ ਦਾ ਹੈ |