ਹਾਂਗਕਾਂਗ(ਪਚਬ): ਚੀਨ ਦੇ ਵੁਹਾਨ ਅਤੇ ਸ਼ੇਨਜੇਨ ਸ਼ਹਿਰ ‘ਚ ਹੌਲੀ-ਹੌਲੀ ਖ਼ਤਰਨਾਕ ਅਣਪਛਾਤਾ ਵਾਈਰਸ ਫੈਲਦਾ ਜਾ ਰਿਹਾ ਹੈ ਅਤੇ ਉੱਥੇ ਇਕ ਭਾਰਤੀ ਅਧਿਆਪਕਾ ਵੀ ਇਸ ਦੀ ਲਪੇਟ ‘ਚ ਆ ਗਈ ਹੈ | ਭਾਰਤੀ ਅਧਿਆਪਕਾ ਪਹਿਲੀ ਵਿਦੇਸ਼ੀ ਨਾਗਰਿਕ ਹੈ ਜੋ ਸਿਵੀਯਰ ਐਕਯੂਟ ਰੇਸਪਾਇਰੇਟਰੀ ਸਿੰਡਰੋਮ (ਸਾਰਸ) ਵਰਗੇ ਵਾਈਰਸ ਦੀ ਲਪੇਟ ‘ਚ ਆ ਗਈ ਹੈ | ਸ਼ੇਂਜੇਨਵ ਦੇ ਇੰਟਰਨੈਸ਼ਨਲ ਸਕੂਲ ‘ਚ ਅਧਿਆਪਕਾ ਪ੍ਰੀਤੀ ਮਹੇਸ਼ਵਰੀ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ | ਉਹ ਸ਼ੁੱਕਰਵਾਰ ਨੂੰ ਗੰਭੀਰ ਰੂਪ ਨਾਲ ਬਿਮਾਰ ਹੋ ਗਈ ਸੀ | ਪ੍ਰੀਤੀ ਦੇ ਪਤੀ ਆਯੂਸ਼ਮਾਨ ਕੋਵਾਲ ਨੇ ਦੱਸਿਆ ਕਿ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਵਾਈਰਸ ਦੀ ਲਪੇਟ ‘ਚ ਹੈ | ਇਸ ਅਣਪਛਾਤੇ ਵਾਈਰਸ ਨੇ ਚਿੰਤਾ ਹੋਰ ਵਧਾ ਦਿੱਤੀ ਹੈ ਕਿਉਂਕਿ ਇਸ ਦਾ ਸਬੰਧ ‘ਸਾਰਸ’ ਨਾਲ ਦੱਸਿਆ ਜਾ ਰਿਹਾ ਹੈ, ਜਿਸ ਨਾਲ 2002-2003 ‘ਚ ਚੀਨ ਅਤੇ ਹਾਂਗਕਾਂਗ ‘ਚ ਕਰੀਬ 650 ਲੋਕਾਂ ਦੀ ਮੌਤ ਹੋ ਗਈ ਸੀ |