ਪੁਲੀਸ ਤੇ ਵਿਖਾਵਾਕਾਰੀ ਫਿਰ ਭਿੜੇ, ਪੁਲੀਸ ਕੀਤੀ ਤਾਕਤ ਦੀ ਵਰਤੋਂ

0
309

ਹਾਂਗਕਾਂਗ(ਪਚਬ): ਦੇਰ ਰਾਤ ਤਾਈ ਪੋ ਪੁਲੀਸ ਸਟੇਸ਼ਨ ਤੇ 4 ਪੈਟਰੋਲ ਬੰਬ ਸੁਟਣ ਦੀਆਂ ਖਬਰਾਂ ਵੀ ਮੀਡੀਆਂ ਵਿਚ ਆਈਆ। ਇਸ ਤੋ ਇਲਾਵਾ ਕੁਝ ਵਿਖਾਵਕਾਰੀਆਂ ਨੇ ਮੋਕੁੱਕ ਵਿਖੇ ਸੜਕਾਂ ਤੇ ਰੋਕਾਂ ਖੜੀਆਂ ਕੀਤੀਆ ਜਿਸ ਤੇ ਪੁਲੀਸ ਨੇ ਮਿਰਚਾਂ ਵਾਲੀ ਸਪਰੇ ਦੀ ਵਰਤੋ ਕੀਤੀ। ਇਸ ਤੋ ਪੁਹਿਲਾਂ ਹਾਂਗਕਾਂਗ ਆਈਲੈਡ ਤੇ ਕਾਫੀ ਗੜਬੜ ਹੋਈ।
ਹਾਂਗਕਾਂਗ ਦੀ ਪੁਲਿਸ ਨੇ ਐਤਵਾਰ ਨੂੰ ਇੱਥੇ ਇਕ ਪਾਰਕ ਵਿਚ ਇਕੱਠੇ ਹੋਏ ਹਜ਼ਾਰਾਂ ਲੋਕਤੰਤਰ ਸਮਰਥਕ ਅੰਦੋਲਨਕਾਰੀਆਂ ਨੂੰ ਖਿੰਡਾਉਣ ਅੱਥਰੂ ਗੈਸ ਦਾ ਇਸਤੇਮਾਲ ਕੀਤਾ। ਮੀਡੀਆ ਵਿਚ ਆਈਆਂ ਤਸਵੀਰਾਂ ‘ਚ ਪੁਲਿਸ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਕਰਦੀ ਦਿਸ ਰਹੀ ਹੈ। ਕਈਆਂ ਨੂੰ ਗਿ੍ਫ਼ਤਾਰ ਵੀ ਕੀਤਾ ਗਿਆ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬਖਤਰਬੰਦ ਗੱਡੀਆਂ ਅਤੇ ਜਲ ਤੋਪਾਂ ਦਾ ਵੀ ਇੰਤਜ਼ਾਮ ਕੀਤਾ ਸੀ, ਪਰ ਉਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ।
‘ਯੂਨੀਵਰਸਲ ਸੀਜ ਅਗੇਂਸਟ ਕਮਿਊਨਿਜ਼ਮ’ ਨਾਂ ਦੇ ਇਸ ਪ੍ਰਦਰਸ਼ਨ ਲਈ ਪ੍ਰਬੰਧਕਾਂ ਨੇ ਅਰਜ਼ੀ ਦਿੱਤੀ ਸੀ, ਪਰ ਪੁਲਿਸ ਨੇ ਸਿਰਫ਼ ਰੈਲੀ ਦੀ ਇਜਾਜ਼ਤ ਦਿੱਤੀ ਸੀ। ਰੈਲੀ ਸ਼ੁਰੂ ਹੁੰਦੇ ਹੀ ਪ੍ਰਦਰਸ਼ਨਕਾਰੀ ਹਿੰਸਕ ਹੋ ਉੱਠੇ। ਕਾਲੇ ਕੱਪੜੇ ਪਹਿਨੇ ਪ੍ਰਦਰਸ਼ਨਕਾਰੀਆਂ ਨੇ ਛੱਤਰੀਆਂ ਤੇ ਮੇਜ਼-ਕੁਰਸੀਆਂ ਲਗਾ ਕੇ ਸੜਕਾਂ ‘ਤੇ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਅਤੇ ਪੱਥਰਾਂ ਨਾਲ ਸਟਰੀਟ ਲਾਈਟਾਂ ਤੋੜ ਦਿੱਤੀਆਂ। ਪੁਲਿਸ ਨੇ ਕਿਹਾ ਹੈ ਕਿ ਦੋ ਪੁਲਿਸ ਮੁਲਾਜ਼ਮਾਂ ‘ਤੇ ਡਾਂਗਾਂ ਨਾਲ ਵੀ ਹਮਲਾ ਕੀਤਾ ਗਿਆ ਜਿਸ ਨਾਲ ਉਨ੍ਹਾਂ ਦੇ ਸਿਰਾਂ ‘ਤੇ ਸੱਟਾਂ ਲੱਗੀਆਂ ਹਨ। ਪ੍ਰਦਰਸ਼ਨਕਾਰੀਆਂ ਦੀ ਤਲਾਸ਼ੀ ਲੈਣ ਦਾ ਕੰਮ ਕਰ ਰਹੇ ਪੁਲਿਸ ਵਾਲਿਆਂ ‘ਤੇ ਪਾਣੀ ਦੀਆਂ ਬੋਤਲਾਂ ਵੀ ਸੁੱਟੀਆਂ ਗਈਆਂ।