ਹਾਂਗਕਾਂਗ, (ਜੰਗ ਬਹਾਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਵਲੋਂ ਸਹੁੰ ਚੁੱਕ ਕੇ ਅਹੁਦਾ ਸੰਭਾਲਣ ‘ਤੇ ਹਾਂਗਕਾਂਗ ਵਸਦੇ ਭਾਈਚਾਰੇ ਵਲੋਂ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਮੰਗ ਕੀਤੀ ਗਈ ਕਿ ਲੰਮੇ ਸਮੇਂ ਤੋਂ ਵਿਦੇਸ਼ਾਂ ‘ਚ ਰਹਿ ਰਹੇ ਪੰਜਾਬੀਆਂ ਦੇ ਮਸਲਿਆਂ ‘ਤੇ ਨਵੀਂ ਚੁਣੀ ਸਰਕਾਰ ਪਹਿਲ ਦੇ ਆਧਾਰ ‘ਤੇ ਸੰਜੀਦਗੀ ਨਾਲ ਕਾਰਜ ਆਰੰਭੇ | ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਭਗਵੰਤ ਮਾਨ ਨੂੰ ਮੁਬਾਰਕਬਾਦ ਦੇਣ ਵਾਲਿਆਂ ‘ਚ ਸਤਪਾਲ ਸਿੰਘ, ਕਰਤਾਰ ਸਿੰਘ ਭਾਲਾ, ਗੁਰਮੀਤ ਸਿੰਘ ਪੰਨੂ, ਗਾਇਕ ਅਤੇ ਗੀਤਕਾਰ ਰਣਜੀਤ ਔਜਲਾ, ਰਛਪਾਲ ਸਿੰਘ, ਮੇਜਰ ਸਿੰਘ ਪਨੂੰ, ਰਵੀ ਮੁੱਛਲ, ਰਵਿੰਦਰ ਸਿੰਘ ਝਬਾਲ, ਗੁਰਵਿੰਦਰ ਸਿੰਘ ਸੰਗਤਪੁਰਾ, ਚਮਕੌਰ ਸਿੰਘ, ਹੀਰਾ ਵਰਪਾਲ, ਸਨੀ ਮੁੱਛਲ, ਜਸਵਿੰਦਰ ਸਿੰਘ ਢੋਟੀਆਂ ਅਤੇ ਡੈਨੀ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਦੇ ਨਾਂਅ ਸ਼ਾਮਿਲ ਹਨ | 































