ਹਵਾਈ ਅੱਡੇ ਤੇ ਜਦ ਇਕ ਆਈ ਪੀ ਐਸ ਅਧਿਕਾਰੀ ਦੇ ਬੈਗ ਜਾਂਚ ਕੀਤੀ, ਤਾਂ ਵਿਚੋਂ ਕੀ ਨਿਕਲਿਆ?

0
563

ਜੈਪੁਰ (ਏਜੰਸੀਆਂ) : ਉਡੀਸਾ ਦਾ ਇਕ ਆਈ ਪੀ ਐਸ ਅਧਿਕਾਰੀ ਕਿਸੇ ਕੰਮ ਰਾਜਸਧਾਨ ਆਇਆ ਤੇ ਵਾਪਸੀ ਤੇ ਜੈਪੁਰ ਦੇ ਹਵਾਈ ਅੱਡੇ ਤੇ ਜਦ ਉਸ ਦੇ ਬੈਗ ਨੂੰ ਸਕੈਨ ਕੀਤਾ ਗਿਆ ਤਾਂ ਸੁਰੱਖਿਆਂ ਅਧਿਕਾਰੀਆਂ ਨੂੰ ਸਕੇਨ ਵਿਚ ਕੁਝ ਅਜੀਬ ਚੀਜਾਂ ਦਿਖਾਈ ਦਿਤੀਆਂ। ਹੋਰ ਜਾਂਚ ਲਈ ਉਹਨਾਂ ਨੇ ਉਸ ਅਧਿਕਾਰੀ ਨੂੰ ਆਪਣਾ ਬੈਗ ਖੋਲਣ ਲਈ ਕਿਹਾ ਤਾਂ ਬੈਗ ਵਿਚ ਪਏ ਸਮਾਨ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਉਸ ਦਾ ਬੈਗ ਤਾਜੇ ਹਰੇ ਮਟਰਾਂ ਨਾਲ ਭਰਿਆ ਹੋਇਆ ਸੀ। ਬਾਅਦ ਵਿਚ ਪਤਾ ਲੱਗਾ ਕਿ ਜੈਪੁਰ ਵਿਚ ਮਟਰ 40 ਰੁਪਏ ਕਿਲੋ ਮਿਲਦੇ ਸਨ ਤੇ ਸਸਤੇ ਦੇਖ ਉਸ ਤੋ ਰਿਹਾ ਨਾ ਗਿਆ ਤੇ ੳਸ ਨੇ ਪੂਰਾ ਬੈਗ ਭਰ ਲ਼ਿਆ।ਇਸ ਘਟਨਾ ਬਾਰੇ ਇਸ ਅਧਿਕਾਰੀ ਅਰੁਨ ਵੋਹਰਾ ਨੇ ਆਪਣੇ ਸ਼ੋਸਲ ਮੀਡੀਆ ਤੇ ਪੋਸਟ ਪਾਈ ਜੋ ਕਿ ਵਾਇਰਲ ਹੋ ਰਹੀ ਹੈ॥