ਜੰਗ ਬਹਾਦਰ ਸਿੰਘ – ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੌਰਾਨ ‘ਫੇਸ ਮਾਸਕ’ ਦੀ ਪੈਦਾ ਹੋਈ ਭਾਰੀ ਕਮੀ ਨੇ ਹਾਲਾਤ ਨੂੰ ਹੋਰ ਜ਼ਿਆਦਾ ਬਦਤਰ ਬਣਾ ਦਿੱਤਾ ਹੈ ਅਤੇ ਬਹੁਤ ਸਾਰੇ ਲੋਕ ਲੰਮੇ ਸਮੇਂ ਤੋਂ ਘਰਾਂ ਵਿਚ ਰਹਿਣ ਲਈ ਮਜਬੂਰ ਹੋ ਚੁੱਕੇ ਹਨ | ਅਜਿਹੇ ਨਾਜ਼ੁਕ ਦੌਰ ‘ਚ ਪੰਜਾਬੀ ਭਾਈਚਾਰੇ ਦੇ ਕੁਝ ਮੁਹਤਬਰਾਂ ਨੇ ਸੰਸਥਾ ‘ਸਿੰਘ ਵੈੱਲਫੇਅਰ’ ਵਲੋਂ ਫੂਡ ਐਾਡ ਇਨਵਾਇਰਮੈਂਟ ਹਾਈਜਿਨ ਡਿਪਾਰਟਮੈਂਟ ਦੇ ਸਹਿਯੋਗ ਲਈ ਹੱਥ ਅੱਗੇ ਵਧਾਉਂਦਿਆਂ ਸਫ਼ਾਈ ਕਰਮਚਾਰੀਆਂ ਅਤੇ 65 ਸਾਲ ਦੇ ਬਜ਼ੁਰਗਾਂ ਨੂੰ ‘ਫੇਸ ਮਾਸਕ’ ਦੀ ਵੰਡ ਕੀਤੀ ਗਈ |
ਉਕਤ ਸੰਸਥਾ ਚਲਾਉਣ ਵਾਲੇ ਪੰਜਾਬੀ ਵਪਾਰੀ ਕੁਲਦੀਪ ਸਿੰਘ ਬੁੱਟਰ ਅਨੁਸਾਰ ਪਹਿਲੇ ਪੜਾਅ ਅਧੀਨ 10 ਹਜ਼ਾਰ ਮਾਸਕ ਦੀ ਵੰਡ ਕੀਤੀ ਗਈ ਹੈ | ਆਉਣ ਵਾਲੇ ਸਮੇਂ ਵਿਚ ਪੰਜਾਬੀ ਨੌਜਵਾਨਾਂ ਦੇ ਸਹਿਯੋਗ ਨਾਲ ਉਹ ਮਾਸਕਾਂ ਦੀ ਵੰਡ ਵਿਚ ਲਗਾਤਾਰਤਾ ਰੱਖਦਿਆਂ ਹੋਰ ਬਹੁਤ ਸਾਰੇ ਇਲਾਕੇ ਕਵਰ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਨੌਜਵਾਨਾਂ ਸਮੇਤ ਫੂਡ ਐਾਡ ਹਾਈਜਿਨ ਡਿਪਾਰਟਮੈਂਟ ਦੇ ਅਧਿਕਾਰ ਮੌਜੂਦ ਸਨ | ਜ਼ਿਕਰਯੋਗ ਹੈ ਕਿ ਹਾਂਗਕਾਂਗ ‘ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 24 ਹੋ ਚੁੱਕੀ ਹੈ ਅਤੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਹਜ਼ਾਰ ਦੇ ਨਜ਼ਦੀਕ ਹੈ |