ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਚੱਲ ਰਹੇ ਹਵਾਲਗੀ ਬਿੱਲ ਵਿਰੋਧੀ ਅਦੋਲਨ ਕਾਰਨ ਇਥੇ ਦੇ ਵਿਉਪਾਰ ਨੂੰ ਬਹੁਤ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਨੂੰ ਰਾਹਤ ਦੇਣ ਲਈ ਭਾਵੇਂ ਸਰਕਾਰ ਨੇ ਕੁਝ ਐਲਾਨ ਪਿਛਲੇ ਦਿਨੀ ਕੀਤੇ ਸਨ। ਹੁਣ ਏਸੀਆਂ ਦੇ ਸਭ ਤੋ ਅਮੀਰ ਸਮਝੇ ਜਾਦੇ ਹਾਂਗਕਾਂਗ ਦੇ ਧਨਾਢ ਲੀਕਾ ਸਿੰਗ ਨੇ 1 ਬਿਲੀਅਨ ਹਾਂਗਕਾਂਗ ਡਾਲਰ(100 ਕ੍ਰੋੜ) ਦਾਨ ਦੇਣ ਦਾ ਐਲਾਨ ਕੀਤਾ ਹੈ।ਇਹ ਰਾਸ਼ੀ ਸਰਕਾਰ ਦੇ ਸਹਿਯੌਗ ਨਾਲ ਪ੍ਰਭਾਵਤ ਲੋਕਾਂ ਨੂੰ ਵੰਡੀ ਜਾਵੇਗੀ ਜਿਨਾਂ ਵਿਚ ਟਰੇਵਲ ਇਡਸਟਰੀ ਨਾਲ ਜੁੜੈ ਜਿਆਦਾ ਲੋਕ ਆਉਦੇ ਹਨ।ਇਸੇ ਦੌਰਨਾ ਬੀਤੇ ਕੱਲ ਮਾਸਕ ਪਾੳੇਣ ਤੇ ਪਾਬੰਦੀ ਦੇ ਐਨਾਲ ਤੋ ਬਾਅਦ ਬਹੁਤ ਸਾਰੇ ਪ੍ਰਦਰਸ਼ਨ ਸੁਰੂ ਹੋਏ ਜੋ ਬਾਅਦ ਵਿਚ ਹਿੰਸਕ ਰੂਪ ਧਾਰਨ ਕਰ ਗਏ। ਇਸ ਦੌਰਾਨ ਇਕ 14 ਸਾਲਾ ਲੜਕੇ ਦੀ ਲੱਤ ਵਿਚ ਗੋਲੀ ਲੱਗਣ ਦੀਆਂ ਵੀ ਖਬਰਾਂ ਹਨ। ਕਈ ਥਾਵਾਂ ਤੇ ਪੁਲੀਸ਼ ਨੇ ਦੇਰ ਰਾਤ ਅੱਥਰੂ ਗੈਸ ਦੀ ਵਰਤੋ ਕੀਤੀ ਜਿਨਾਂ ਵਿਚ ਆਰਬਡੀਨ ਵਿਸੇਸ ਜਿਕਰਯੋਗ ਹੈ ਜਿਥੇ ਪਹਿਲੀ ਵਾਰ ਅਥਰੂ ਗੈਸ ਦੀ ਵਰਤੋ ਕੀਤੀ ਗਈ। ਹਰ ਵਾਰ ਦੀ ਤਰਾਂ ਹੀ ਐਮ ਟੀ ਆਰ ਨੂੰ ਨਿਸਾਨਾ ਬਣਾਇਆ ਗਿਆ ਜਿਸ ਕਾਰਨ ਰਾਤ 11 ਵਜੇ ਦੇ ਕਰੀਬ ਸਭ ਰੇਲ ਸੇਵਾ ਬੰਦ ਕਰ ਦਿਤੀ ਜੋ ਅੱਜ ਸਵੇਰੇ ਵੀ ਬਹਾਲ ਨਹੀ ਹੋ ਸਕੀ। ਇਸ ਤੋ ਇਲਾਵਾ ਚੀਨ ਨਾਲ ਸਬੰਧਤ ਵਿਉਪਾਰ ਵੀ ਨਿਸਾਨੇ ਤੇ ਸਨ।