ਹਾਂਗਕਾਂਗ(ਪਚਬ):ਹਾਂਗਕਾਂਗ ਮੁੱਖੀ ਨੇ ਅੱਜ ਇੱਕ ਪ੍ਰੈਸ਼ ਮਿਲਣੀ ਵਿਚ ਐਲਾਨ ਕੀਤਾ ਕਿ ਹਾਂਗਕਾਂਗ ਵਿਚ ਫੇਸ ਮਾਸਕ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ ਤੇ ਇਹ ਅੱਜ ਅੱਧੀ ਰਾਤ ਤੋ ਲਾਗੂ ਹੋ ਜਾਵੇਗਾ।ਉਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੂੰ ਹਾਂਗਕਾਂਗ ਵਿਚ ਸ਼ਾਤੀ ਰੱਖਣ ਲਈ ਇਹ ਕਾਨੂੰਨ ਪਾਸ ਕਰਨਾ ਪਿਆ ਹੈ।ਉਨਾਂ ਅੱਗ ਕਿਹਾ ਕਿ ਭਾਵੇਂ ਇਸ ਕਾਨੂੰਨ ਨੂੰ ਲਿਆਉਣ ਲਈ ਐਮਰਜੈਸੀ ਵਾਲੇ ਅਧਿਕਾਰ ਦੀ ਵਰਤੋ ਕਰਨੀ ਪੈ ਰਹੀ ਹੈ ਪਰ ਅਸਲ ਵਿਚ ਹਾਂਗਕਾਂਗ ਐਮਰਜੇਸੀ ਵਾਲੇ ਕੋਈ ਹਲਾਤ ਨਹੀ ਹਨ। ਸਕਿਉਟਰੀ ਸੈਕਟਰੀ ਨੇ ਦਸਿਆ ਕਿ ਇਸ ਕਾਨੂੰਨ ਦੀ ਉਲਘਣਾ ਕਰਨ ਵਾਲੇ ਨੂੰਂ ਇਕ ਸਾਲ ਦੀ ਕੈਦ ਅਤੇ 25000 ਡਾਲਰ ਜੁਰਮਾਨਾ ਹੋ ਸਕਦਾ ਹੈ।
ਇਸੇ ਦੌਰਾਨ ਜਿਸ ਵੇਲੇ ਇਹ ਕਾਨੂੰਨ ਪਾਸ ਕੀਤਾ ਜਾ ਰਿਹਾ ਸੀ ਤਾਂ ਸੈਟਰਲ ਸਥਿਤ ਚਾਰਟਰ ਗਾਰਡਨ ਵਿਚ ਇਸ ਦੇ ਵਿਰੋਧ ਵਿਚ ਸੈਕੜੇ ਲੋਕੀ ਵਿਖਾਵਾ ਕਰ ਰਹੇ ਸਨ।
ਅੱਜ ਹੀ ਐਜੂਕੇਸਨ ਵਿਭਾਗ ਵੱਲੋ ਸਭ ਸਕੂਲਾਂ ਨੂੰ ਇਸ ਨਵੇ ਕਾਨੂੰਨ ਤੋ ਜਾਣੂ ਕਰਵਾਉਣ ਲਈ ਨੋਟਿਸ ਭੇਜ ਦਿਤਾ ਗਿਆ। ਇਸ ਵਿਚ ਕਿਹਾ ਗਿਆ ਕਿ ਵਿਦਿਆਰਥੀ ਅਸੈਬਲੀ ਅਤੇ ਸਕੂਲ਼ ਦੇ ਸਮੇ ਦੌਰਾਨ ਮਾਸਕ ਨਾ ਪਾਉਣ। ਸਿਰਫ ਖਾਸ ਹਲਾਤਾਂ ਦੌਰਾਨ ਹੀ ਮਾਸਕ ਪਾਉਣ ਦੀ ਛੂਟ ਦਿੱਤੀ ਜਾ ਸਕਦੀ ਹੈ। ਅੱਜ ਦੀ ਪ੍ਰੈਸ਼ ਵਾਰਤਾ ਦੌਰਾਨ ਹਾਂਗਕਾਂਗ ਦੇ ਮੁੱਖੀ ਦੇ ਨਾਲ ਉਨਾਂ ਦੇ ਸਭ ਮੰਤਰੀ ਵੀ ਹਾਜ਼ਰ ਸਨ ਤੇ ਸਭ ਤੇ ਕਾਲੇ ਕੱਪੜੇ ਪਾਏ ਸਨ ਤੇ ਸਭ ਦੇ ਚੇਹਰਿਆ ਤੇ ਉਦਾਸੀ ਸਾਭ ਦਿਖਾਈ ਦੇ ਰਹੀ ਸੀ।