ਵਾਨਚਾਈ ਵਾਲੀ ਸੁਰੰਗ ਕੱਲ ਸਵੇਰ ਖੁੱਲੇਗੀ।

0
811

ਹਾਂਗਕਾਂਗ(ਪਚਬ): ਹਾਂਗਕਾਂਗ ਸਰਕਾਰ ਦੇ ਮੱਖ ਸਕੱਤਰ ਸ੍ਰੀ ਮੈਥੂ ਚੁੰਗ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਵਾਨਚਾਈ ਵਾਲੀ ਸੁਰੰਗ ਕੱਲ (27.11.2019)ਸਵੇਰ 5 ਵਜੇ ਤੋਂ ਆਮ ਅਵਾਜਾਈ ਲਈ ਖੋਲ ਦਿੱਤੀ ਜਾਵੇਗੀ। ਕਰੀਬ 2 ਹਫਤੇ ਤੱਕ ਬੰਦ ਰਹਿਣ ਵਾਲੀ ਇਹ ਸੁੰਰਗ ਕਾਸਬੇਵੇ ਨੂੰ ਹੁੰਗਹਾਮ ਨਾਲ ਜੋੜਦੀ ਹੈ। ਅਗਸਤ 2, 1972 ਨੂੰ ਖੁੱਲਣ ਵਾਲੀ ਇਹ ਹਾਂਗਕਾਂਗ ਦੀ ਪਹਿਲੀ ਸੁੰਰਗ ਹੈ, ਜਿਸ ਦੀ ਕੁਲ ਲੰਬਾਈ 1.86 ਕਿਲੋਮੀਟਰ ਹੈ।ਇਸ ਨੂੰ ਹਵਾਲਗੀ ਬਿੱਲ ਦੇ ਵਿਰੁੱਧ ਚੱਲ ਰਹੇ ਅਦੋਲਨ ਦੌਰਾਨ ਨੁਕਸਾਨ ਹੋਣ ਕਾਰਨ ਬੰਦ ਕਰਨਾ ਪਿਆ ਸੀ।