ਚੀਨ ਨੇ ਅਮਰੀਕੀ ਰਾਜਦੂਤ ਨੂੰ ਕੀਤਾ ਤਲਬ

0
325

ਬੀਜਿੰਗ (ਬਿਊਰੋ): ਚੀਨ ਨੇ ਅਮਰੀਕੀ ਰਾਜਦੂਤ ਨੂੰ ਤਲਬ ਕੀਤਾ ਹੈ ਅਤੇ ਸੈਨੇਟ ਵਿਚ ਪਾਸ ਹੋਏ ਹਾਂਗਕਾਂਗ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਐਕਟ, 2019 ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਸ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਅਜਿਹਾ ਨਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਦੇ ਦਸਤਖਤ ਦੇ ਬਾਅਦ ਹੀ ਇਹ ਬਿੱਲ ਕਾਨੂੰਨ ਦਾ ਰੂਪ ਲਵੇਗਾ। ਬੀਜਿੰਗ ਟਰੰਪ ਦੇ ਦਸਤਖਤ ਤੋਂ ਪਹਿਲਾਂ ਇਸ ਬਿੱਲ ਨੂੰ ਰੱਦ ਕਰਨ ਲਈ ਅਮਰੀਕਾ ‘ਤੇ ਲਗਾਤਾਰ ਦਬਾਅ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬੀਜਿੰਗ ਨੇ ਅਮਰੀਕਾ ਨੂੰ ਸਖਤ ਚਿਤਾਵਨੀ ਦਿੱਤੀ ਸੀ।

ਚੀਨ ਨੇ ਕਿਹਾ ਕਿ ਸਰਕਾਰ ਇਸ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਮੰਨਦੀ ਹੈ। ਇਹ ਬਿੱਲ ਟਰੰਪ ਪ੍ਰਸ਼ਾਸਨ ਨੂੰ ਇਸ ਗੱਲ ਦਾ ਮੁਲਾਂਕਣ ਕਰਨ ਦੀਆਂ ਸ਼ਕਤੀਆਂ ਪ੍ਰਦਾਨ ਕਰਦਾ ਹੈ ਕੀ ਹਾਂਗਕਾਂਗ ਵਿਚ ਰਾਜਨੀਤਕ ਅਸ਼ਾਂਤੀ ਦੇ ਕਾਰਨ ਉਸ ਨੂੰ ਅਮਰੀਕੀ ਕਾਨੂੰਨ ਦੇ ਤਹਿਤ ਮਿਲੇ ਵਿਸ਼ੇਸ਼ ਦਰਜੇ ਵਿਚ ਤਬਦੀਲੀ ਲਿਆਉਣੀ ਉਚਿਤ ਹੈ ਜਾਂ ਨਹੀਂ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਪ ਵਿਦੇਸ਼ ਮੰਤਰੀ ਝੇਂਗ ਜੇਗੁੰਆਂਗ ਨੇ ਸੋਮਵਾਰ ਨੂੰ ਅਮਰੀਕੀ ਰਾਜਦੂਤ ਟੇਰੀ ਬ੍ਰੇਨਸਟੈਡ ਨੂੰ ਤਲਬ ਕੀਤਾ ਅਤੇ ਬਿੱਲ ‘ਤੇ ਸਖਤ ਵਿਰੋਧ ਦਰਜ ਕਰਵਾਇਆ।

ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਬਿੱਲ ਸਿਰਫ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਹੀ ਦਖਲ ਨਹੀਂ ਕਰਦਾ ਸਗੋਂ ਹਾਂਗਕਾਂਗ ਵਿਰੋਧੀ ਤਾਕਤਾਂ ਦਾ ਵੀ ਸਮਰਥਨ ਕਰਦਾ ਹੈ। ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਗਲਤੀ ਨੂੰ ਜਲਦੀ ਤੋਂ ਜਲਦੀ ਸੁਧਾਰੇ ਅਤੇ ਹਾਂਗਕਾਂਗ ਸਬੰਧੀ ਬਿੱਲ ਨੂੰ ਕਾਨੂੰਨ ਬਣਨ ਤੋਂ ਰੋਕੇ। ਅਮਰੀਕੀ ਦੂਤਾਵਾਸ ਦੇ ਬੁਲਾਰੇ ਮੁਤਾਬਕ ਬ੍ਰੇਨਸਟੈਡ ਨੇ ਝੇਂਗ ਨੂੰ ਦੱਸਿਆ ਕਿ ਅਮਰੀਕਾ ਪੂਰੀ ਗੰਭੀਰਤਾ ਨਾਲ ਹਾਂਗਕਾਂਗ ਦੀ ਸਥਿਤੀ ‘ਤੇ ਨਜ਼ਰ ਬਣਾਏ ਹੋਏ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਡਰਾਉਣ-ਧਮਕਾਉਣ ਦੀ ਨਿੰਦਾ ਕਰਦੇ ਹਨ। ਅਮਰੀਕਾ ਦਾ ਮੰਨਣਾ ਹੈ ਕਿ ਲੋਕਤੰਤਰ ਉਸੇ ਹਾਲਤ ਵਿਚ ਵਿਕਾਸ ਕਰਦਾ ਹੈ ਜਦੋਂ ਵਿਭਿੰਨ ਰਾਜਨੀਤਕ ਵਿਚਾਰਾਂ ਨੂੰ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਆਪਣੀ ਰਾਏ ਰੱਖਣ ਦੀ ਆਜ਼ਾਦੀ ਹੁੰਦੀ ਹੈ।

ਹਾਂਗਕਾਂਗ ਦੀ ਸਥਿਤੀ ‘ਤੇ ਸਾਡੀ ਨਜ਼ਰ : ਅਮਰੀਕਾ

ਅਮਰੀਕੀ ਦੁਤਘਰ ਦੇ ਬੁਲਾਰੇ ਅਨੁਸਾਰ ਬ੍ਰੈਨਸਟੈਡ ਨੇ ਝੇਂਗ ਨੂੰ ਦੱਸਿਆ ਕਿ ਅਮਰੀਕਾ ਪੂਰੀ ਗੰਭੀਰਤਾ ਨਾਲ ਹਾਂਗਕਾਂਗ ਦੀ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਪ੍ਰਕਾਰ ਦੀ ਹਿੰਸਾ ਅਤੇ ਡਰਾਉਣ-ਧਮਕਾਉਣ ਦੀ ਨਿੰਦਾ ਕਰਦੇ ਹਨ। ਅਮਰੀਕਾ ਦਾ ਮੰਨਣਾ ਹੈ ਕਿ ਲੋਕਤੰਤਰ ਉਸੇ ਸਥਿਤੀ ਵਿਚ ਫਲ-ਫੁੱਲ ਸਕਦਾ ਹੈ ਜਦੋਂ ਵੱਖ-ਵੱਖ ਰਾਜਨੀਤਕ ਵਿਚਾਰਾਂ ਨੂੰ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਆਪਣਾ ਮੱਤ ਰੱਖਣ ਦੀ ਸੁਤੰਤਰਤਾ ਹੁੰਦੀ ਹੈ।