ਰੂਹ ਪੰਜਾਬ ਦੀ 7 ਲਈ ਤਿਆਰੀਆਂ ਜ਼ੋਰਾਂ ਤੇ

0
2047

ਹਾਂਗਕਾਂਗ (ਪਚਬ): ਹਾਂਗਕਾਂਗ ਵਿਚ ਤੀਆਂ ਦੇ ਮੇਲੇਆਂ ਦੀ ਸੁਰੂਆਤ ਕਰਨ ਵਾਲੇ ਸੱਤਰੰਗ ਇੰਨਟਰਟੇਨਰਜ਼ ਵੱਲੋਂ ਪਿਛਲੇ 6 ਸਾਲਾਂ ਤੇ ਤੀਆਂ ਦਾ ਮੇਲਾ ਰੂਹ ਪੰਜਾਬ ਦੀ, ਬੇਨਰ ਹੇਠ ਕਰਵਾਇਆ ਜਾਂਦਾ ਹੈ। ਇਸ ਵਾਰ ਇਹ ਤੀਆਂ ਦਾ ਮੇਲਾ ਇਸੇ ਮਹੀਨੇ ਦੀ 29 ਤਾਰੀਕ ਦਿਨ ਐਤਵਾਰ ਨੂੰ ਹੋ ਰਿਹਾ ਹੈ।ਇਸ ਸਬੰਧੀ ਪ੍ਰਬੰਧਕਾਂ ਦੇ ਦੱਸਿਆ ਕਿ ਇਸ ਮੇਲੇ ਦੀਆਂ ਤਿਆਰੀਆਂ ਜੋਰਾਂ ਤੇ ਹਨ।ਪ੍ਰਬੰਧਕਾਂ ਵੱਲੋ ਤੀਆਂ ਦੇ ਮੇਲੇ ਲਈ ਬਹੁਤ ਸਾਰੇ ਨਵੇਂ ਪੁਰਾਣੇ ਕਲਾਕਾਰ ਹਾਂਗਕਾਂਗ ਵਿਚ ਲਿਆਦੇ ਜਾਂਦੇ ਹਨ, ਜਿਨਾਂ ਨੂੰ ਬੀਤੇ ਵਿਚ ਬਹੁਤ ਪਸੰਦ ਕੀਤਾ ਜਾਂਦਾ ਰਿਹਾ ਹੈ ਖਾਸ ਕਰਕੇ ਨਵੇਂ ਕਲਾਕਾਰਾਂ ਨੂੰ। ਇਸ ਵਾਰ ਵੀ ਵੋਆਇਸ ਆਫ ਪੰਜਾਬ-5 ਦੀ ਜੇਤੂ ਮਿਸ ਨੇਹਾ ਸ਼ਰਮਾ ਹਾਂਗਕਾਂਗ ਵਿਚ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਆ ਰਹੇ ਹਨ। ਹਰ ਸਾਲ ਦੀ ਤਰਾਂ ਹੀ ਇਸ ਮੇਲੇ ਵਿਚ ਵੱਡੇ ਇਨਾਮਾਂ ਦੀ ਲੜੀ ਹੈ। ਇਸ ਤੋਂ ਇਲਾਵਾ ਇਸ ਮੇਲੇ ਵਿਚ ਸ਼ੁਰੂ ਤੋਂ ਸਹਿਯੋਗ ਕਰਨ ਵਾਲੇ ਸਿੰਘ ਵੈਲਫੇਅਰ ਅਤੇ ਬੁੱਟਰ ਐਂਡ ਐਸੋਸੀਏਟਸ ਵੱਲੋਂ 15 ਸਾਲ ਤੋ ਘੱਟ ਉਮਰ ਦੀਆਂ ਲੜਕੀਆਂ ਲਈ ਮੁਫਤ ਟਿਕਟਾਂ ਦਿੱਤੀਆਂ ਜਾਣਾ ਵੀ ਸਿਰਫ ਇਸ ਮੇਲੇ ਦੇ ਹਿੱਸੇ ਆਉਂਦਾ ਹੈ। ਬੁੱਟਰ ਗਰੁੱਪ ਪਿਛਲੇ ਕਈ ਸਾਲਾਂ ਤੋ ਇਹ ਸੇਵਾ ਇਸ ਕਰਕੇ ਨਿਭਾ ਰਹੇ ਹਨ ਤਾਂ ਕਿ ਸਾਡੀਆਂ ਬੱਚੀਆਂ ਆਪਣੇ ਅਮੀਰ ਸੱਭਿਆਚਾਰ ਤੋਂ ਜਾਣੂ ਹੋ ਸਕਣ। ‘ਕਾਈ ਫੌਂਗ ਕਾਮਿਊਨਿਟੀ’ ਹਾਲ ਚਿਮ ਛਾ ਸੂਈ ਵਿਖੇ ਹੋਣ ਵਾਲਾ ਰੂਹ ਪੰਜਾਬ ਦੀ-7 ਸਵੇਰੇ 11.30 ਵਜੇ ਸੁਰੂ ਹੋਵੇਗਾ।