ਹਾਂਗਕਾਂਗ(ਪਚਬ): ਬੀਤੇ ਕੱਲ ਸੈਕੜੇ ਵਿਅਕਤੀਆਂ ਨੇ ਹਾਂਗਕਾਂਗ ਸਥਿਤ ਬ੍ਰਿਟਸ਼ ਕੋਸਲੇਟ ਦੇ ਦਫਤਰ ਦੇ ਬਹਾਰ ਵਿਖਾਵਾ ਕੀਤਾ। ਉਨਾਂ ਨੇ ਬ੍ਰਿਟਸ਼ ਝੰਡੇ ਚੁਕੇ ਹੋਏ ਹਨ। ਉਹ ਮੰਗ ਕਰ ਰਹੇ ਸਨ ਕਿ ਉਥੈ ਦੀ ਸਰਕਾਰ ਹਾਂਗਕਾਂਗ ਦੇ ਲੋਕਾਂ ਨੂੰ ਹੋ ਰਹੇ ਧੱਕੇ ਵਿਰੱਧ ਖੱਲ ਕੇ ਸਾਹਮਣੇ ਆਵੇ। ਉਨਾਂ ਦੀ ਇਹ ਵੀ ਮੰਗ ਸੀ ਕਿ ਹਾਂਗਕਾਂਗ ਦੇ ਜਿਨਾਂ ਲੋਕਾਂ ਕੋਲ ਬੀ ਐਨ ਓ ਪਾਸਪੋਰਟ ਹਨ ਉਨਾਂ ਨੂੰ ਇਗਲੈਡ ਦੇ ਪੂਰੇ ਪਾਸਪੋਰਟ ਦਿੱਤੇ ਜਾਣ।ਬ੍ਰਿਟਸ਼ ਸਰਕਾਰ ਦੇ ਅੰਕੜਿਆ ਅਨੁਸਾਰ ਹਾਂਗਕਾਂਗ ਵਿਚ 170,000 ਲੋਕੀ ਹਨ ਜਿਨਾਂ ਲੋਕ ਇਹ ਬੀ ਐਨ ਓ ਪਾਸਪੋਰਟ ਹਨ। ਇਨਾਂ ਨੂੰ ਇਹ ਪਾਸਪੋਰਟ 1 ਜੁਲਾਈ 1997 ਤੋਂ ਉਸ ਵੇਲੇ ਜਾਰੀ ਕੀਤੇ ਗਏ ਹਨ ਜਦ ਹਾਂਗਕਾਂਗ ਬ੍ਰਿਟਸ਼ ਸਾਮਰਾਜ ਅਧੀਨ ਸੀ।