ਹਾਂਗਕਾਂਗ(ਪਚਬ) ਹਾਂਗਕਾਂਗ ਵਿਚ 24 ਨਵੰਬਰ ਨੂੰ ਜਿਲਾਂ ਕੋਸਲ ਦੀਆਂ ਵੋਟਾਂ ਪੈਣ ਤੋਂ ਬਾਅਦ ਕੁਝ ਦਿਨ ਸ਼ਾਤੀ ਰਹੀ ਪਰ ਪਿਛਲੇ ਹਫਤੇ ਦੇ ਅਖੀਰ ਤੇ ਬਿੱਲ ਵਿਰੋਧੀ ਵਿਖਾਵੇ ਸੁਰੂ ਹੋ ਗਏ ਹਨ, ਭਾਵੇ ਕਿ ਇਹ ਬਿੱਲ ਸਰਕਾਰ ਵੱਲਂ ਵਾਪਸ ਲੈ ਲਿਆ ਗਿਆ ਹੈ। ਹੁਣ ਵਿਖਾਵਾਕਰੀਆਂ ਦੀਆਂ 5 ਮੰਗਾਂ ਹਨ, ਜਿਨਾਂ ਵਿਚ ਪੁਲੀਸ ਅੱਤਿਆਚਾਰ ਦੀ ਅਜਾਦ ਜਾਂਚ ਇੱਕ ਹੈ। ਬੀਤੇ ਸਨਿਚਰਵਾਰ ਅਤੇ ਐਤਵਾਰ ਨੂੰ ਵੱਡੇ ਵਿਖਾਵੇ ਕੀਤੇ ਗਾਏ ਜਿਨਾਂ ਵਿਚ ਹਜ਼ਾਰਾਂ ਲੋਕੀਂ ਸ਼ਾਮਲ ਹੋਏ।ਇਹ ਵਿਖਾਵੇ ਸੈਟਰਲ ਅਤੇ ਚਿਮ ਸਾ ਸੂਈ ਸਮੇਤ ਕਈ ਥਾਵਾਂ ਤੇ ਹਏ। ਹਰ ਵਾਰ ਦੀਆਂ ਤਰਾਂ ਹੀ ਜਦ ਵਿਖਾਵਾਕਾਰੀਆਂ ਨੇ ਸੜਕਾਂ ਤੇ ਰੋਕਾਂ ਖੜੀਆਂ ਕੀਤੀਆਂ ਤਾਂ ਪੁਲੀਸ ਨੇ ਅੱਥਰੂ ਗੈਸ਼, ਮਿਰਚਾਂ ਵਾਲੀ ਸਪਰੇ ਅਤੇ ਹੋਰ ਕਰੀਕੇ ਤਾਕਤ ਦੀ ਵਰਤੋਂ ਕੀਤੀ। ਬੀਤੀ ਰਾਤ ਮੋਕੁੱਕ ਅਤੇ ਵਾਮਪੋ ਗਾਰਡਨ ਸਮੇਤ ਕੁਝ ਹੋਰ ਥਾਵਾਂ ਤੇ ਪੁਲੀਸ਼ ਅਤੇ ਵਿਖਵਾਕਾਰੀਆਂ ਦੀਆਂ ਝੜਪਾਂ ਹੋਈਆਂ। ਕੁਝ ਵਿਉਪਾਰਕ ਅਦਾਰਿਆ ਨੂੰ ਵੀ ਨੁਕਸਾਨ ਹੋਇਆ ਹੈ। 24 ਨਵੰਬਰ ਨੂੰ ਹੋਈਆਂ ਜਿਲਾਂ ਕਮੇਟੀਆਂ ਦੀਆਂ ਚੋਣਾਂ ਤੋ ਬਾਅਦ ਪੁਲੀਸ ਨੇ ਪਹਿਲੀ ਵਾਰ ਇਸ ਤਰਾਂ ਤਾਕਤ ਦੀ ਵਰਤੋਂ ਕੀਤੀ ਹੈ।ਪੁਲੀਸ ਨੇ ਕੁਝ ਲੋਕਾਂ ਨੂੰ ਗਿਰਫਤਾਰ ਵੀ ਕੀਤਾ।