ਨਵਭਾਰਤ ਕਲੱਬ ਦੀ 67ਵੀਂ ਸਾਲਾਨਾ ਮੀਟਿੰਗ ‘ਚ ਨਵੀਂ ਕਾਰਜਕਾਰਨੀ ਨਿਯੁਕਤ

0
850

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਭਾਰਤੀਆਂ ਦੇ ਸਭ ਤੋਂ ਪੁਰਾਣੇ ਕਲੱਬਾਂ ਵਿਚ ਮੰਨੇ ਜਾਂਦੇ ਨਵਭਾਰਤ ਕਲੱਬ ਦੀ 67ਵੀਂ ਸਾਲਾਨਾ ਮੀਟਿੰਗ ‘ਚ ਨਵੀਂ ਕਾਰਜਕਾਰਨੀ ਨਿਯੁਕਤ ਕੀਤੀ ਗਈ | ਨਵ-ਨਿਯੁਕਤ ਕਾਰਜਕਾਰਨੀ ‘ਚ ਬਤੌਰ ਪ੍ਰੈਜ਼ੀਡੈਂਟ ਐਡਵੋਕੇਟ ਅਮਰਜੀਤ ਸਿੰਘ ਖੋਸਾ, ਵਾਈਸ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਬੁੱਟਰ, ਜਨਰਲ ਸੈਕਟਰੀ ਚਰਨ ਰਾਮ, ਖ਼ਜ਼ਾਨਚੀ ਗੁਰਮੀਤ ਸਿੰਘ, ਸੋਸ਼ਲ ਕਨਵੀਨਰ ਆਸ਼ਾ ਨਾਗਾਰਾਜਨ, ਚੈਅਰਮੈਨ ਸਪੋਰਟਸ ਬੋਰਡ ਜਸਦੀਪ ਗਿੱਲ, ਸੈਕਟਰੀ ਸਪੋਰਟਸ ਬੋਰਡ ਜਸਪ੍ਰੀਤ ਸਿੰਘ, ਹਾਕੀ ਕਨਵੀਨਰ ਨਿਰਮਲ ਸਿੰਘ, ਸੀਨੀਅਰ ਐਡਵਾਈਜ਼ਰ ਸੁਰਿੰਦਰ ਢਿੱਲੋਂ ਅਤੇ ਅਰਸ਼ਿੰਦਰ ਗਰੇਵਾਲ, ਕਮੇਟੀ ਮੈਂਬਰਾਂ ‘ਚ ਐੱਚ.ਐੱਸ. ਸਾਰੂ, ਚੰਦਰਾ ਸ਼ੇਖਰ, ਮੁਕੇਸ਼ ਸਿੰਘ, ਪੋਲ ਪਨੂੰ ਅਤੇ ਨਵਤੇਜ ਸਿੰਘ ਅਟਵਾਲ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ | ਨਵ-ਨਿਯੁਕਤ ਪ੍ਰੈਜ਼ੀਡੈਂਟ ਸ੍ਰੀ ਖੋਸਾ ਵਲੋਂ ਬੀਤੇ ਵਰ੍ਹੇ ਕਲੱਬ ਵਲੋਂ ਹਾਕੀ ਖੇਡ ‘ਚ ਕੀਤੀਆਂ ਪ੍ਰਾਪਤੀਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਦਾ ਸਿਹਰਾ ਕਲੱਬ ਮੈਂਬਰ ਸਾਹਿਬਾਨ ਅਤੇ ਖਿਡਾਰੀਆਂ ਸਿਰ ਬੰਨਿ੍ਹਆ | ਕਲੱਬ ਵਲੋਂ ਇਸ ਮੌਕੇ ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਸਾਹਿਬ ਦੀ ਉਸਾਰੀ ਅਧੀਨ ਇਮਾਰਤ ਲਈ 51000 ਡਾਲਰ ਦੀ ਰਕਮ ਭੇਟ ਕੀਤੀ ਗਈ |