ਦੂਜੇ ਵਿਸ਼ਵ ਯੁੱਧ ਦਾ 450 ਕਿਲੋ ਭਾਰਾ ਬੰਬ ਨਕਾਰਾ ਕੀਤਾ

0
386

ਹਾਂਗਕਾਂਗ(ਗਰੇਵਾਲ): ਸੁਨਿਚਰਵਾਰ ਦੀ ਸਵੇਰ ਨੂੰ ਵਾਨਚਾਈ ਵਿੱਚ ਮਿਲੇ ਦੂਜੇ ਵਿਸ਼ਵ ਯੁੱਧ ਦੇ 450 ਕਿਲੋ ਭਾਰੇ ਬੰਬ ਨੂੰ ਬੰਬ ਨਿਰੋਧੀ ਦਸਤੇ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਨਕਾਰਾ ਕਰ ਦਿੱਤਾ। ਸਾਟਿਨ-ਸੈਟਰਲ ਬਣਾਏ ਜਾ ਰਹੇ ਰੇਲ ਲਿੰਕ ਵਾਲੀ ਥਾਂ ਤੇ ਮਿਲੇ ਇਸ ਬੰਬ ਕਾਰਨ ਘਟਨਾਂ ਵਾਲੀ ਥਾਂ ਦੇ ਨੇੜੈ ਰਹਿਦੇ ਕਰੀਬ 1300 ਲੋਕਾਂ ਨੂੰ ਉਥੋ ਹਟਾਉਣਾ ਪਿਆ। ਇਸ ਵਿਚ ਕੁਝ ਦਫਤਰਾਂ ਤੇ ਘਰਾਂ ਵਿਚ ਰਹਿਣ ਵਾਲੇ ਲੋਕੀ ਸਾਮਲ ਸਨ। ਇਨਾਂ ਦੇ ਰਹਿਣ ਲਈ ਆਰਜੀ ਪ੍ਰਬੰਧ ਕੀਤੇ ਗਏ। ਇਲਾਕੇ ਵਿਚ ਕਈ ਸੜਕਾਂ ਅਵਾਜਾਈ ਲਈ ਬੰਦ ਕਰਨੀਆਂ ਪਈਆਂ। ਇਸ ਬੰਬ ਦੀ ਸ਼ਕਤੀ ਬਾਰੇ ਕਿਹਾ ਗਿਆ ਕਿ ਜੇਕਰ ਇਹ ਫਟ ਜਾਂਦਾ ਤਾ 200 ਮੀਟਰ ਤੱਕ ਤਬਾਹੀ ਲਿਆ ਸਕਦਾ ਸੀ। ਇਸ ਦੇ ਟੁਕੜੈ 2000 ਮੀਟਰ ਤੱਕ ਪੁਹੰਚ ਕਰਨ ਦੇ ਸਮਰਥ ਸਨ। ਜਿਥੇ ਇਸ ਇਲਾਕੇ ਵਿਚ ਐਤਵਾਰ ਬਾਅਦ ਦੁਪਿਹਰ ਤਕ ਅਵਾਜਾਈ ਰੁਕੀ ਰਹੀ ਉਥੇ ਹੀ ਸਾਵਧਾਨੀ ਵਜੋ ਵਾਨਚਾਈ-ਚਿਮ ਸਾ ਸੂਈ ਫੈਰੀ ਵੀ ਬਾਅਦ ਦੁਪਿਹਰ 4 ਵਜੇ ਤਕ ਨਹੀ ਚੱਲ ਸਕੀ।ਇਹ ਬੰਬ ਦੂਜੀ ਵਿਸਵ ਯੁੱਧ ਸਮੇਂ ਅਮਰੀਕਾਂ ਨੇ ਸੁਟਿਆ ਸੀ, ਅਜਿਹਾ ਮੰਨਿਆ ਜਾ ਰਿਹਾ ਹੈ।