ਹਾਂਗਕਾਂਗ (ਜੰਗ ਬਹਾਦਰ ਸਿੰਘ)-ਇੰਡੀਅਨ ਕੌਂਸਲੇਟ ਹਾਂਗਕਾਂਗ ਵਿਖੇ 69ਵੇਂ ਗਣਤੰਤਰ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿਚ ਹਾਂਗਕਾਂਗ ਵਸਦੇ ਹਰ ਵਰਗ ਦੇ ਭਾਰਤੀ ਭਾਈਚਾਰੇ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕੌਂਸਲ ਜਨਰਲ ਪੁਨੀਤ ਅਗਰਵਾਲ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਰਾਸ਼ਟਰੀ ਗਾਇਨ ਉਪਰੰਤ ਕੌਂਸਲ ਜਨਰਲ ਵਲੋਂ ਭਾਰਤ ਦੇ ਰਾਸ਼ਟਰਪਤੀ ਦਾ ਰਾਸ਼ਟਰ ਦੇ ਲੋਕਾਂ ਦੇ ਨਾਂਅ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ‘ਦ ਲਿਟਲ ਇੰਡੀਅਨਸ’ ਅਤੇ ‘ਚਿਲਡਰਨ ਕਲਚਰਲ ਗਰੁੱਪ’ ਦੇ ਬੱਚਿਆਂ ਵਲੋਂ ਵੱਖੋ-ਵੱਖ ਭਾਰਤੀ ਭਾਸ਼ਾਵਾਂ ਵਿਚ ਗੀਤ ਅਤੇ ਦੇਸ਼ ਭਗਤੀ ਦੇ ਨਾਟਕ ਪੇਸ਼ ਕੀਤੇ ਗਏ। ਹਾਂਗਕਾਂਗ ਤੇਲਗੂ ਸਮੀਖਿਆ ਅਤੇ ਪੰਜਾਬੀ ਗਿੱਧਾ ਗਰੁੱਪ ਵਲੋਂ ਭਾਰਤ ਦੇ ਖੇਤਰੀ ਨਾਚ ਦੀ ਪੇਸ਼ਕਾਰੀ ਕੀਤੀ ਗਈ।