ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਭਾਰਤੀ ਕੌਂਸਲੇਟ ਵਿਖੇ ਕੀਰਤਨ ਸਮਾਗਮ ਕਰਵਾਇਆ

0
645

ਹਾਂਗਕਾਂਗ(ਪਚਬ): ਹਾਂਗਕਾਂਗ ਸਥਿਤ ਭਾਰਤੀ ਕੌਂਸਲੇਟ ਵੱਲੋਂ ਖ਼ਾਲਸਾ ਦੀਵਾਨ ਹਾਂਗਕਾਂਗ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਗਿਆ। ਇਹ ਕੀਰਤਨ ਸਮਾਗਮ ਉਨਾਂ ਕਈ ਸਮਾਗਮਾਂ ਦੀ ਲੜ੍ਹੀ ਵਿਚੋਂ ਇੱਕ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹਾਂਗਕਾਂਗ ਵਿਚ ਕਰਵਾਏ ਜਾ ਰਹੇ ਹਨ। ਇਸ ਸਮੇਂ ਆਈ ਸੰਗਤ ਦਾ ਸੁਆਗਤ ਕਰਦੇ ਹੋਏ ਭਾਰਤੀ ਕੋਂਸਲ ਜਨਰਲ ਸ਼੍ਰੀ ਮਤੀ ਪ੍ਰਿਅੰਕਾ ਚੌਹਾਨ ਜੀ ਨੇ ਕਿਹਾ ਕਿ ਅੱਜ ਭਾਰਤ ਸਰਾਕਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਦੁਨੀਆਂ ਭਰ ਵਿਚ ਪਹੁੰਚਾਉਣ ਲਈ ਇਹ ਸਮਾਗਮ ਕੀਤੇ ਜਾ ਰਹੇ ਹਨ। ਉਨਾਂ ਨੇ ਵਿਸ਼ੇਸ ਕਰਕੇ ਇਸ ਸਾਲ ਭਾਰਤ ਦੇ ਅਜਾਦੀ ਦਿਹਾੜੇ ਦੀ ਪੂਰਵ ਸੰਧਿਆ ਤੇ ਰਾਸ਼ਟਰਪਤੀ ਵੱਲੋ ਕੌਮ ਦੇ ਨਾਲ ਦਿੱਤੇ ਸੰਦੇਸ਼ ਵਿੱਚ ਗੂਰੂ ਸਾਹਿਬ ਬਾਰੇ ਕੀਤੇ ਜਿਕਰ ਦਾ ਵੀ ਹਵਾਲਾ ਵੀ ਦਿੱਤਾ। ਉਨਾਂ ਅੱਗੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੁਨੀਆਂ ਦਾ ਇਕੋ-ਇਕ ਧਾਰਮਿਕ ਗਰੰਥ ਹੇੈ ਜਿਸ ਵਿਚ ਹੋਰਨਾਂ ਧਰਮਾਂ ਦੇ ਵਿਦਵਾਨਾਂ ਦੀ ਬਾਣੀ ਦਰਜ ਹੈ।
ਇਸ ਸਮੇਂ ਖਾਲਸਾ ਦੀਵਾਨ ਵੱਲੋਂ ਬੋਲਦੇ ਹੋਏ ਭਾਈ ਗੁਰਦੇਵ ਸਿੰਘ ਜੀ ‘ਗਾਲਿਬ’ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਸਬੰਧੀ ਜੋ ਸਮਾਗਮ ਕਰਵਾਏ ਜਾ ਰਹੇ ਹਨ ਉਨਾਂ ਵਿਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਬੰਧੀ ਇੱਕ ਸੈਮੀਨਾਰ, ਅੰਤਰਾਸ਼ਟਰੀ ਹਾਕੀ ਟੂਰਨਾਮੈਂਟ, ਨਗਰ ਕੀਤਰਤਨ ਤੋਂ ਇਲਾਵਾ ਖੂਨ ਦਾਨ ਮੁਹਿੰਮ ਵੀ ਚੱਲ ਰਹੀ ਹੈ ਜਿਸ ਦੌਰਾਨ ਕੁਲ 550 ਯੂਨਿੰਟ ਖੁਨ ਦਾਨ ਕਰਨ ਦਾ ਟੀਚਾ ਹੈ।
ਗੁਰੂ ਘਰ ਦੇ ਰਾਗੀ ਸਿੰਘਾਂ ਨੇ ‘ਜਪਜੀ ਸਾਹਿਬ’ ਦੇ ਜਾਪ ਤੋਂ ਬਾਅਦ ਗੁਰੂ ਬਾਣੀ ਦਾ ਰਸਭਿੰਨਾ ਕੀਤਰਨ ਕੀਤਾ। ਸਾਮਗਮ ਦੇ ਅਖੀਰ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਅੰਤ ਵਿਚ ਆਈ ਹੋਈ ਸੰਗਤ ਦੀ ਚਾਹ, ਪਕੌੜਿਆਂ ਤੇ ਮਿਠਾਈ ਦੇ ਲੰਗਰ ਨਾਲ ਸੇਵਾ ਕੀਤੀ ਗਈ। ਇੱਥੇ ਇਹ ਜਿਕਰਯੋਗ ਹੈ ਕਿ ਹਾਂਗਕਾਂਗ ਦੇ ਕੋਂਸਲੇਟ ਵਿੱਚ ਪਹਿਲੀ ਵਾਰ ਕੀਰਤਨ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੌਂਸਲੇਟ ਵੱਲੋਂ ਹਾਂਗਕਾਂਗ ਵਿੱਚ ਬੂਟੇ ਲਾਉਣੇ ਵੀ ਇਨਾਂ ਸਮਾਗਮਾਂ ਦਾ ਹਿੱਸਾ ਸੀ।