ਘੁਮਿਆਰ ਆਪਣਾ ਦੀਵੇ ਬਣਾਉਣ ਦਾ ਪੁਸ਼ਤੈਨੀ ਕੰਮ ਛੱਡਣ ਲਈ ਮਜਬੂਰ ਹੋ ਗਏ ਹਨ। ਆਏ ਦਿਨ ਆ ਰਹੇ ਚੀਨੀ ਸਾਮਾਨ ਦੇ ਚੱਲਦਿਆਂ ਘੁਮਿਆਰਾਂ ਦਾ ਦੀਵਿਆਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਦੂਜਾ ਮਹਿੰਗਾਈ ਕਰਕੇ ਵੀ ਇਨ੍ਹਾਂ ਦੇ ਕਾਰੋਬਾਰ ‘ਤੇ ਅਸਰ ਪੈ ਰਿਹਾ ਹੈ।
ਕੁਝ ਸਮਾਂ ਪਹਿਲਾਂ ਕਈ-ਕਈ ਮਹੀਨੇ ਤੋਂ ਘੁਮਿਆਰ ਮਿੱਟੀ ਵਾਲੇ ਦੀਵੇ ਬਣਾਉਣ ਦੇ ਲਈ ਕੰਮ ਸ਼ੁਰੂ ਕਰ ਦਿੰਦੇ ਸੀ ਪਰ ਹੁਣ ਕੁਝ ਦਿਨ ਹੀ ਪਹਿਲਾਂ ਸ਼ੁਰੂ ਕਰਨੇ ਪੈਂਦੇ ਹਨ।
ਪਿਛਲੇ ਸਮਿਆਂ ਵਿੱਚ ਦੀਵਾਲੀ ਦੇ ਮੌਕੇ ‘ਤੇ ਲੱਖਾਂ-ਲੱਖਾਂ ਦੀਵੇ ਬਣਾਏ ਜਾਂਦੇ ਸੀ ਪਰ ਹੁਣ ਅਜਿਹਾ ਨਹੀਂ ਰਿਹਾ। ਲੋਕ ਦੀਵਿਆਂ ਦੀ ਥਾਂ ਚੀਨੀ ਲਾਈਟਾਂ ਦਾ ਇਸਤੇਮਾਲ ਵਧੇਰੇ ਕਰਨ ਲੱਗੇ ਹਨ।
ਚੀਨੀ ਸਮਾਨ ਦੇ ਆਉਣ ਦੇ ਕਾਰਨ ਜਿੱਥੇ ਘੁਮਿਆਰਾਂ ਦੇ ਕਾਰੋਬਾਰ ‘ਤੇ ਅਸਰ ਪਿਆ ਹੈ ਉੱਥੇ ਹੀ ਉਨ੍ਹਾਂ ਦਾ ਇਹ ਪੁਸ਼ਤੈਨੀ ਕੰਮ ਵੀ ਬੰਦ ਹੋਣ ਦੀ ਕਗਾਰ ਉੱਤੇ ਆ ਗਿਆ ਹੈ।
ਚੀਨੀ ਸਾਮਾਨ ਦੇ ਕਾਰਨ ਉਨ੍ਹਾਂ ਦੇ ਇਸ ਕਾਰੋਬਾਰ ਉੱਤੇ ਭਾਰੀ ਅਸਰ ਪੈ ਰਿਹਾ ਹੈ। ਜਿੱਥੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਇਹ ਕੰਮ ਕਰਦਾ ਸੀ, ਹੁਣ ਪਰਿਵਾਰ ਦੇ ਕੁੱਝ ਮੈਂਬਰ ਹੀ ਕੰਮ ਕਰਦੇ ਹਨ ਬਾਕੀ ਇਸ ਕੰਮ ਤੋਂ ਦੂਰੀ ਬਣਾ ਰਹੇ ਹਨ।
ਇਨ੍ਹਾਂ ਘੁਮਿਆਰਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਮਿੱਟੀ ਦੇ ਦੀਵਿਆਂ ਦੇ ਜਲਣ ਨਾਲ ਘਰ ਦੇ ਵਿੱਚ ਇਸ ਤਿਉਹਾਰ ਨੂੰ ਸ਼ੁਭ ਮੰਨਿਆ ਜਾਂਦਾ ਸੀ ਪਰ ਚੀਨੀ ਸਾਮਾਨ ਦੇ ਕਾਰਨ ਹੁਣ ਆਮ ਲੋਕਾਂ ਦੀ ਦੀਵਾਲੀ ਵੀ ਫੈਸ਼ਨ ਬਣ ਕੇ ਰਹਿ ਗਈ ਹੈ।