ਹਾਂਗਕਾਂਗ(ਪਚਬ): ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਬਹੁਤ ਸਾਰੇ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜ੍ਹੀ ਦੇ ਤਹਿਤ ਖਾਲਸਾ ਦੀਵਾਨ ਹਾਂਗਕਾਂਗ ਇਕ ਵੱਡਾ ਹਾਕੀ ਟੂਰਨਾਮੈਂਟ ਕਰਵਾ ਰਿਹਾ ਹੈ। ਇਹ ਟੂਰਨਾਮੈਂਟ ਪਹਿਲਾ ਇਸੇ ਮਹੀਨੇ ਹੋਣ ਸੀ ਪਰ ਹਾਂਗਕਾਂਗ ਦੇ ਮੌਜੂਦਾ ਹਲਾਤਾ ਕਾਰਨ ਹੁਣ ਇਹ 14-15 ਦਸਬੰਰ ਨੂੰ ਹੋਣਾ ਤਹਿ ਹੋਇਆ ਹੈ। ਹਾਂਗਕਾਂਗ ਹਾਕੀ ਐਸੋਸ਼ੀਏਸਨ ਦੇ ਸਹਿਯੋਗ ਨਾਲ ਹੋਣ ਵਾਲਾ ਇਹ ਖੇਡ ਮੇਲਾ ਕਿੰਗਜ਼ ਪਾਰਕ ਦੀਆਂ ਗਰਾਉਡਾਂ ਵਿਚ ਹੋਵੇਗਾ।ਇਹ ਵੀ ਜਿਕਰਯੋਗ ਹੈ ਕਿ ਗੁਰੂ ਨਾਨਕ ਹਾਕੀ ਟੂਰਨਾਮੈਂਟ ਹਾਂਗਕਾਂਗ ਵਿਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਸਮੇਂ ਸੁਰੂ ਕੀਤਾ ਗਿਆ ਸੀ ਜੋ ਕਿ ਹਾਂਗਕਾਂਗ ਦੇ ਸਭ ਤੋਂ ਪੁਰਾਣੇ ਹਾਕੀ ਟੂਰਨਾਮੈਟਾਂ ਵਿਚੋ ਇੱਕ ਹੈ। ਹੋਰ ਜਾਣਕਾਰੀ ਗੁਰੂ ਘਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।