ਹਾਂਗਕਾਂਗ 23 ਸਤੰਬਰ 2017(ਗਰੇਵਾਲ): ਬੀਤੀ ਸ਼ਾਮ ਸਮ ਸੂ ਪੋ ਵਿਖੇ ਹੋਏ ਇੱਕ ਬੱਸ ਹਾਦਸੇ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 29 ਹੋਰ ਜ਼ਖਮੀ ਹੋਏ। ਜ਼ਖਮੀਆਂ ਵਿਚੋ 2 ਦੀ ਹਾਲਤ ਗਭੀਰ ਦੱਸੀ ਜਾ ਰਹੀ ਹੈ। ਪੁਲੀਸ ਅਨੁਸਾਰ ਸਿਟੀ ਬੱਸ ਕੰਪਨੀ ਦੀ ਇਸ ਬੱਸ ਨੂੰ ਉਸ ਵੇਲੇ ਹਾਦਸਾ ਹੋਇਆ ਜਦ ਇਸ ਅੱਗੇ ਟੈਕਸੀ ਆ ਗਈ ਤੇ ਉਸ ਤੋ ਬਚਾਉਦੇ ਹੋਏ ਬਸ ਫੁੱਟਪਾਥ ਤੇ ਚੜ ਗਈ । ਇਸ ਕਾਰਨ ੳਸ ਦਾ ਉਪਰ ਵਾਲਾ ਹਿਸਾ ਨੇੜੇ ਦੀ ਇਮਾਰਤ ਦੇ ਸੱਜੇ ਨਾਲ ਟਕਰਾ ਗਿਆ ਤੇ ਕਈ ਵਿਅਕਤੀ ਇਸ ਦੇ ਹੇਠਾਂ ਆ ਗਏ ਤੇ ਕੁਝ ਉਪਰ ਵਾਲੀ ਛੱਤ ਤੇ ਬੈਠੇ ਮੁਸਾਫਰ ਇਸ ਵਿਚ ਫਸ ਗਏ। ਇਨਾ ਨੂੰ ਬੜੀ ਮੁਸਕਲ ਨਾਲ ਕੱਢਿਆ ਗਿਆ। ਬਾਅਦ ਵਿਚ ਬਸ ਡਰਾਇਵਰ ਨੂੰ ਪੁਲੀਸ ਨੇ ਗਲਤ ਗੱਡੀ ਚਲਾਉਣ ਦੇ ਦੋਸ ਹੇਠ ਗਿਰਫਤਾਰ ਕਰ ਲਿਆ।ਬਸ ਕੰਪਨੀ ਨੇ ਹਾਦਸੇ ਤੇ ਦੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਉਨਾਂ ਨੇ ਪੀੜਤ ਲਈ ਮਦਦ ਦਾ ਵੀ ਐਨਾਲ ਕੀਤਾ ਹੈ।