ਦੁਨੀਆ ਦੇ ਸਭ ਤੋਂ ਲੰਮੇ ਪੁਲ ਦਾ ੳਦੁਘਾਟਨ ਕੱਲ

0
2318

ਹਾਂਗਕਾਂਗ (ਪਚਬ): ਦੁਨੀਆ ਦੇ ਸਭ ਤੋਂ ਲੰਮੇ ਪੁਲ ਦਾ ੳਦੁਘਾਟਨ 23 ਅਕਤੂਬਰ 2018 ਨੂੰ ਹੋ ਰਿਹਾ ਹੈ।  ਹਾਂਗਕਾਂਗ-ਜੁਹਾਈ-ਮਕਾਓ ਨੂੰ 24 ਅਕਤੂਬਰ ਨੂੰ ਸੜਕ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਪਰਿਯੋਜਨਾ ਦੀ ਸ਼ੁਰੂਆਤ 2009 `ਚ ਹੋਈ ਸੀ।

ਪਾਣੀ ਦੇ ਹੇਠਾਂ ਬਣੀ ਸੁਰੰਗ
ਇਸ ਪੁਲ ਦੇ ਨਿਰਮਾਣ ਨਾਲ ਪਰਲ ਦੇ ਕੰਢੇ `ਤੇ ਸਥਿਤ ਕਈ ਸ਼ਹਿਰਾਂ ਨੂੰ ਜੋੜੇਗਾ। ਇਸ ਪੁਲ ਦੇ ਨਿਰਮਾਣ ਲਈ ਚਾਰ ਲੱਖ ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ। ਇਸ ਪੁਲ ਨੂੰ ਬਣਾਉਣ ਲਈ ਕਰੀਬ 10.7 ਅਰਬ ਡਾਲਰ ਖਰਚ ਆਇਆ ਹੈ। ਇਸ ਪੁਲ ਦੇ ਲਈ ਪਾਣੀ ਦੇ ਹੇਠਾਂ ਬਣੀ 6.7 ਕਿਲੋਮੀਟਰ ਲੰਬੀ ਸੁਰੰਗ ਦਾ ਨਿਰਮਾਣ ਕੀਤਾ ਹੈ।

ਘਟੇਗਾ ਸਫਰ ਦਾ ਸਮਾਂ
24 ਅਕਤੂਬਰ ਨੂੰ ਹਾਂਗਕਾਂਗ-ਜੁਹਾਈ-ਮਕਾਓ ਪੁਲ ਖੋਲ੍ਹਿਆ ਜਾਵੇਗਾ। ਚੀਨ-ਹਾਂਗਕਾਂਗ ਵਿਚਕਾਰ ਬਣੇ ਇਸ 55 ਕਿਲੋਮੀਟਰ ਲੰਬੇ ਪੁਲ ਬਣਾਇਆ ਗਿਆ ਹੈ, ਜਿਸ `ਚੋਂ 35 ਕਿਲੋਮੀਟਰ ਲੰਬਾ ਸਮੁੰਦਰ ਦੇ ਉਪਰ ਬਣਾਇਆ ਗਿਆ ਹੈ। ਇਸ ਪੁੱਲ ਦੇ ਉਪਰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵਾਹਨਾਂ ਨੂੰ ਚਲਾਇਆ ਜਾ ਸਕੇਗਾ। ਹਾਂਗਕਾਂਗ ਤੋਂ ਜੁਹਾਈ ਤੱਕ ਸਫਰ ਤੈਅ ਕਰਨ ਲਈ ਹੁਣ 03 ਘੰਟੇ ਦਾ ਸਮਾਂ ਲੱਗਦਾ ਹੈ, ਇਸ ਪੁਲ ਦੇ ਚਾਲੂ ਹੋਣ ਨਾਲ 30 ਮਿੰਟ ਦੇ ਸਮੇਂ `ਚ ਇਹ ਸਫਰ ਤੈਅ ਹੋਵੇਗਾ। ਇਸ 6 ਲੇਨ ਪੁਲ ਦਾ ਕੰਮ 9 ਸਾਲ `ਚ ਮੁਕੰਮਲ ਹੋਣਾ ਸੀ, ਪ੍ਰੰਤੂ ਇਸ ਪੁਲ `ਤੇ 3 ਸਾਲ ਜਿ਼ਆਦਾ ਸਮਾਂ ਲੱਗਿਆ ਹੈ।