ਹਾਂਗਕਾਂਗ(ਪੰਜਾਬੀ ਚੇਤਨਾ):ਕਰੋਨਾ ਕਾਰਨ ਭਾਰਤ ਵਿਚ ਲੱਗੀ ਉਡਣਾਂ ਦੀ ਪਾਬੰਦੀ ਕਾਰਨ ਸੈਕੜੇ ਹਾਂਗਕਾਂਗ ਵਾਸੀ ਉਥੇ ਫਸੇ ਹੋਏ ਹਨ। ਇਨਾਂ ਨੂੰ ਹਾਂਗਕਾਂਗ ਲਿਉਣ ਲਈ ਸਰਕਾਰ ਯਤਨ ਕਰ ਰਹੀ ਹੈ। ਇਸੇ ਤਹਿਤ ਅੱਜ ਸਵੇਰੇ ਕੋਈ 8.30 ਏਅਰ ਇਡੀਆ ਦੀ ਉਡਾਣ ਮੁਬੰਈ ਤੇ ਹਾਂਗਕਾਂਗ ਪਹੁੰਚੀ ਹੈ । ਇਸ ਵਿਚ 300 ਮੁਸਾਫਰਾਂ ਆਏ ਹਨ। ਹਵਾਈ ਅੱਡੇ ਨੇੜੇ ਸਥਿਤ ਵਰਡ ਐਕਸਪੋ ਵਿਖੇ ਕਰੋਨਾ ਸੈਪਲ ਲੈਣ ਤੋ ਬਾਅਦ ਇਨਾਂ ਨੂੰ ਸ਼ਾਟਿਨ ਸਥਿਤ ਸਰਕਾਰੀ ਏਕਾਤਵਾਂਸ ਵਿਚ ਭੇਜ ਦਿਤਾ ਗਿਆ ਹੈ ਜਿਨਾਂ ਨੂੰ 14 ਦਿਨ ਲਈ ਰਹਿਣਾ ਹੋਵੇਗਾ। ਅਸਲ ਵਿਚ ਇਸ ਉਡਾਣ ਨੇ ਬੀਤੇ ਕੱਲ (3ਜੂਨ) ਨੂੰ ਆਉਣਾ ਸੀ ਪਰ ਮੁਬੰਈ ਵਿਚ ਆਏ ਸਮੁੰਦਰੀ ਤੁਫਾਨ ਕਾਰਨ ਇਸ ਵਿਚ ਦੇਰੀ ਹੋ ਗਈ। ਇਸੇ ਉਡਾਣ ਰਾਹੀ ਹਾਂਗਕਾਂਗ ਵਿਚ ਫਸੇ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ।