ਪਲੇਅ ਬੁਆਏ ਵਾਲਾ ਜੁਆਨ ਬਾਬਾ ਚੱਲ ਵੱਸਿਆ

0
539
Hugh Hefner

ਦੁਨੀਆਂ ਵਿਚ ਮਰਦਾਂ ਲਈ ਵਿਸੇਸ ਰਸਾਲੇ ‘ਪਲੇਅ ਬੁਆਏ’ ਦੇ ਸੰਚਾਲਕ ‘ਹਿਉਗ ਹਫਨਰ’ ਦੀ ਮੌਤ ਹੋ ਗਈ ਹੈ। 91 ਸਾਲ ਦੀ ਉਮਰ ਭੋਗਣ ਵਾਲੇ ਇਸ ਵਿਅਕਤੀ ਨੇ 3 ਵਿਆਹ ਕਰਵੇ ਅਤੇ ਅਲੋਚਨਾਵਾਂ ਦੇ ਬਾਵਯੂਦ ਉਸ ਨੇ ਆਪਣੀ ਜਿੰਦਗੀ ਆਪਣੇ ਨਿਯਮਾਂ ਅਨੁਸਾਰ ਜੀਵੀ। ਇੱਕ ਟੀ ਵੀ ਮੁਲਾਕਾਤ ਦੌਰਾਨ ਉਸ ਨੇ ਕਿਹਾ ਸੀ ਕਿ ਮੈਂ ਹਮੇਸ਼ਾ ਜਵਾਨ ਹੀ ਰਹਿਣਾ ਚਹੁੰਦਾ ਹਾਂ। ਇਸ ਲਈ ਉਸ ਨੇ 86 ਸਾਲ ਦੀ ਉਮਰ ਵਿਚ ਤੀਜਾ ਵਿਆਹ ਇਕ 60 ਸਾਲਾ ਔਰਤ ‘ਕਰਿਟਲ ਹੈਰਸ’ ਨਾਲ ਕਰਵਾ ਕੇ ਸਭ ਨੂੰ ਹੈਰਾਨ ਕਰ ਦਿਤਾ ਸੀ। ਸਾਲ 1963 ਵਿਚ ਉਸ ਤੇ ਨੰਗੀਆਂ ਤਸਵੀਰਾਂ ਲੋਕਾਂ ਨੂੰ ਪਰੋਸਣ ਲਈ ਮੁਕਦਮਾ ਚੱਲਿਆ ਜੋ ਸਾਇਦ ਇਸ ਤਰਾ ਦਾ ਪਹਿਲਾ ਕੋਰਟ ਕੇਸ ਸੀ। ਇਸ ਕੇਸ ਵਿਚੋ ਉਹ ਸਾਫ ਬਰੀ ਹੋ ਗਿਆ ਸੀ। ਉਸ ਦੇ ਇਸ ਪਲੇਅ ਬੁਆਏ ਰਸਾਲੇ ਵਿਚ ਕਾਮ ਭੜਕਾਊ ਤਸਵੀਰਾਂ ਦੇ ਨਾਲ ਨਾਲ ‘ਮਾਰਟਿਨ ਲੂਥਰ ਕਿੰਗ’, ‘ਜੋਹਨ ਲੈਨਨ’ ਤੇ ‘ਫੀਡਲ ਕਾਸਟਰੋ’ ਵਰਗੇ ਅਹਿਮ ਵਿਅਕਤੀਆਂ ਦੀਆਂ ਮੁਲਾਕਾਤਾਂ ਵੀ ਛਾਪੀਆਂ ਗਈ।ਪਲੇਅ ਬੁਆਏ ਰਸਾਲੇ ਦੀ ਪਹਿਲੀ ਕਾਪੀ 1953 ਵਿਚ ਪ੍ਰਕਾਸਤ ਹੋਈ ਜਿਸ ਵਿਚ ਐਕਟਰਸ ‘ਮਾਰਲਿਨ ਮੁਨਰੋ’ ਦੀ ਨੰਗੀ ਤਸਵੀਰ ਸੀ ਜਿਸ ਨੇ ਤਹਿਕਾ ਮਚਾ ਦਿੱਤਾ।