ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਚੱਲੇ ਰਹੇ ਹਵਾਲਗੀ ਬਿੱਲ ਵਿਰੋਧੀ ਅਦੋਲਨ ਦੌਰਾਨ ਹਿੰਸਾਂ ਵਿਚ ਵੱਡਾ ਵਾਧਾ ਹੋਇਆ ਹੈ। ਬੀਤੇ ਕੱਲ(29.9.2019) ਨੂੰ ਸਭ ਤੋਂ ਹਿੰਸਾ ਵਾਲਾ ਐਤਵਾਰ ਕਿਹਾ ਜਾ ਸਕਦਾ ਹੈ। ਇਸ ਦੌਰਾਨ ਪੁਲੀਸ਼ ਨੇ ਕੁਲ 100 ਵਿਅਕਤੀ ਗਿਰਫਤਾਰ ਕੀਤੇ ਅਤੇ 48 ਨੂੰ ਹਸਪਤਾਲ ਭੇਜਣਾ ਪਿਆ, ਜਿਨਾਂ ਵਿਚੋ ਇਕ ਔਰਤ ਦੀ ਹਾਲਤ ਗਭੀਰ ਦੱਸੀ ਗਈ ਹੈ।
ਹਾਂਗਕਾਂਗ ਮੁਖੀ ਵਲੋਂ ਹਵਾਲਗੀ ਬਿੱਲ ਪੂਰਨ ਤੌਰ ‘ਤੇ ਰੱਦ ਕੀਤੇ ਜਾਣ ਦੇ ਐਲਾਨ ਦੇ ਬਾਵਜੂਦ ਹਾਂਗਕਾਂਗ ‘ਚ ਆਪਣੀਆਂ ਸਾਰੀਆਂ 5 ਮੰਗਾਂ ਮਨਵਾਉਣ ਲਈ ਦਿ੍ੜ ਪ੍ਰਦਰਸ਼ਨਕਾਰੀਆਂ ਵਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ 18ਵੇਂ ਹਫ਼ਤੇ ‘ਚ ਦਾਖ਼ਲ ਹੁੰਦਿਆਂ ਅੱਜ ਐਡਮਿਰਲੀ ਵਾਨਚਾਈ, ਕਾਸਵੇਅਬੇਅ ਅਤੇ ਥਿਨ ਗਓ ਜ਼ਿਲਿ੍ਹਆਂ ਵਿਚ ਪੈਟਰੋਲ ਬੰਬਾਂ ਦੀ ਵਰਤੋਂ ਕਰਕੇ ਸੜਕਾਂ ‘ਤੇ ਅਤੇ ਮੈਟਰੋ ਰੇਲ ਸਟੇਸ਼ਨਾਂ ਤੇ ਅਗਜ਼ਨੀ ਕਰਨ ਦੇ ਨਾਲ-ਨਾਲ ਜ਼ਬਰਦਸਤ ਭੰਨ ਤੋੜ ਕੀਤੀ ਗਈ | ਬਿਨਾਂ ਆਗਿਆ ਹੋ ਰਹੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਖਿੰਡਾਉਣ ਲਈ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ ਦਾਗਣ ਦੇ ਨਾਲ ਨੀਲੇ ਪਾਣੀ ਦੀਆਂ ਬੁਛਾੜਾਂ, ਮਿਰਚਾਂ ਦੀ ਸਪਰੇਅ, ਰਬੜ ਬੁਲੇਟ ਅਤੇ ਬੀਨ ਬੰਬ ਰੌਾਦ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ |
ਇਸ ਦੌਰਾਨ ਇੰਡੋਨੇਸ਼ੀਅਨ ਭਾਸ਼ਾ ਦੀ ਔਰਤ ਪੱਤਰਕਾਰ ਦੀ ਅੱਖ ਵਿਚ ਪੁਲਿਸ ਵਲੋਂ ਦਾਗੇ ਰਬੜ ਬੁਲੇਟ ਜਾਂ ਬੀਨ ਬੈਗ ਰੌਾਦ ਵੱਜਣ ‘ਤੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ | ਉਪਰੋਕਤ ਜ਼ਿਲਿ੍ਹਆਂ ਦੀਆਂ ਸਾਰੀਆਂ ਮੈਟਰੋ ਰੇਲ ਸੇਵਾਵਾਂ ਸਮੇਤ ਆਵਾਜਈ ਦੀਆਂ ਹੋਰ ਸੇਵਾਵਾਂ ਰੱਦ ਕੀਤੀਆਂ ਗਈਆਂ | ਅੱਜ ਹੋ ਰਹੇ ਪ੍ਰਦਰਸ਼ਨਾਂ ਵਿਚ ਹੋਈਆਂ ਗਿ੍ਫ਼ਤਾਰੀਆਂ ਦੌਰਾਨ ਹਾਂਗਕਾਂਗ ਸੋਸ਼ਲ ਵਰਕਰ ਯੂਨੀਅਨ ਦੇ ਡਾਇਰੈਕਟਰ ਹੂਈ-ਲਾਈ-ਮਿੰਗ ਨੂੰ ਵੀ ਗਿ੍ਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਗਈ ਹੈ ਅੱਜ ਦੇ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਵਿਚ ਅੰਦਾਜ਼ਨ 5 ਲੱਖ ਲੋਕ ਸੜਕਾਂ ਤੇ ਉਤਰੇ ਹੋਏ ਹਨ ਅਤੇ 1 ਅਕਤੂਬਰ ਨੂੰ ਚੀਨ ਦੇ ਸਥਾਪਤੀ ਦਿਵਸ ਤੱਕ ਇਸ ਵਿਰੋਧ ਪ੍ਰਦਰਸ਼ਨ ਦੇ ਹੋਰ ਜ਼ਿਆਦਾ ਪ੍ਰਚੰਡ ਅਤੇ ਹਿੰਸਕ ਹੋਣ ਦੀਆਂ ਸੰਭਾਵਨਾਵਾਂ ਦੇ ਸੰਕੇਤ ਮਿਲ ਰਹੇ ਹਨ | ਹਾਂਗਕਾਂਗ ਦੀ ਗਾਇਕਾ ਅਤੇ ਲੋਕਤੰਤਰ ਪੱਖੀ ਆਗੂ ਡੈਨਿਸ ਹੋ ਵਲੋਂ ਅੱਜ ਤਾਈ ਪੇਇ ਵਿਖੇ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਦੇ ਹੱਕ ਵਿਚ ਮਾਰਚ ਕੀਤਾ ਗਿਆ ਅਤੇ ਸੋਸ਼ਲ ਮੀਡੀਆ ‘ਤੇ ਹਾਂਗਕਾਂਗ ਦੇ ਹੱਕ ਵਿਚ 20 ਦੇਸ਼ਾਂ ਦੇ 72 ਵੱਡੇ ਸ਼ਹਿਰਾਂ ਵਿਚ ਮੁਹਿੰਮਾਂ ਚੱਲਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ |
ਫੂਡ ਡਲਿਵਰੀ ਵਧੀ:
ਜਾਣਕਾਰੀ ਅਨੁਸਾਰ ਹਾਂਗਕਾਂਗ ’ਚ 4 ਮਹੀਨੇ ਤੋਂ ਚਲ ਰਹੇ ਪ੍ਰਦਰਸ਼ਨਾਂ ਕਾਰਣ ਦੇਸ਼ ’ਚ ਫੂਡ ਡਲਿਵਰੀ ਸੇਵਾ ’ਚ ਕਾਫੀ ਤੇਜ਼ੀ ਦੇਖੀ ਗਈ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਸ਼ਹਿਰ ’ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨਕਾਰੀਆਂ ਤੇ ਪੁਲਸ ’ਚ ਤੇਜ਼ ਸੰਘਰਸ਼ ਕਾਰਣ ਲੋਕ ਆਪਣੇ ਘਰਾਂ ’ਚ ਹੀ ਰਹਿਣਾ ਪਸੰਦ ਕਰ ਰਹੇ ਹਨ। ਹਿੰਸਕ ਪ੍ਰਦਰਸ਼ਨਾਂ ਨਾਲ ਜਿੱਥੇ ਸ਼ਹਿਰ ਅਸਤ ਵਿਅਸਤ ਹੋ ਗਿਆ ਹੈ, ਉੱਥੇ ਹੀ ਲੋਕਾਂ ਨੂੰ ਖਾਣ ਲਈ ਬਾਹਰ ਜਾਣ ਲਈ ਮੁਸ਼ਕਲ ਕਰ ਦਿੱਤਾ ਹੈ।





























