70ਵੀਂ ਵਰ੍ਹੇਗੰਢ ਮੌਕੇ ਸ਼ੀ ਨੇ ਮਾਓ ਨੂੰ ਦਿੱਤੀ ਸ਼ਰਧਾਂਜਲੀ

0
520

ਬੀਜਿੰਗ (ਭਾਸ਼ਾ)— ਚੀਨ 1 ਅਕਤੂਬਰ ਨੂੰ ਆਪਣਾ 70ਵਾਂ ਰਾਸ਼ਟਰੀ ਦਿਵਸ ਮਨਾਉਣ ਜਾ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੀਨ ਵਿਚ ਕਮਿਊਨਿਸਟ ਸ਼ਾਸਨ ਦੇ 70 ਸਾਲ ਪੂਰੇ ਹੋਣ ਦਾ ਜਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਮਿਊਨਿਸਟ ਪਾਰਟੀ ਦੇ ਸਾਬਕਾ ਚੇਅਰਮੈਨ ਮਾਓ ਤਸੇ ਤੁੰਗ ਨੂੰ ਸ਼ਰਧਾਂਜਲੀ ਦਿੱਤੀ। ਅਧਿਕਾਰਕ ਗੱਲਬਾਤ ਕਮੇਟੀ ਨੇ ਦੱਸਿਆ ਕਿ ਸ਼ੀ ਅਤੇ ਹੋਰ ਸੀਨੀਅਰ ਚੀਨੀ ਅਧਿਕਾਰੀ ਇੱਥੇ ਤੀਆਨਨਮੇਨ ਚੌਂਕ ਵਿਚ ਸਥਿਤ ਮਾਓ ਦੀ ਸਮਾਧੀ ‘ਤੇ ਗਏ ਅਤੇ ਮਰਹੂਮ ਨੇਤਾ ਦੀ ਮੂਰਤੀ ਅੱਗੇ ਤਿੰਨ ਵਾਰ ਸਿਰ ਝੁਕਾਇਆ।

ਸ਼ੀ ਨੇ ਮਾਓ ਦੀ ਸੁਰੱਖਿਅਤ ਮ੍ਰਿਤਕ ਦੇਹ ਨੂੰ ਵੀ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਸ਼ੀ ਨੇ 6 ਸਾਲ ਪਹਿਲਾਂ ਮਾਓ ਦੀ 120ਵੀਂ ਜਯੰਤੀ ‘ਤੇ ‘ਗ੍ਰੇਟ ਹੇਲਮਜ਼ਮੈਨ’ ਮੂਰਤੀ ਦੇ ਅੱਗੇ ਸਿਰ ਝੁਕਾਇਆ ਸੀ। ਸ਼ੀ ਨੇ ਆਧੁਨਿਕ ਚੀਨ ਦੇ ਸੰਸਥਾਪਕ ਮਾਓ ਨੂੰ ਅਜਿਹੇ ਸਮੇਂ ‘ਤੇ ਸ਼ਰਧਾਂਜਲੀ ਦਿੱਤੀ ਜਦੋਂ ਦੇਸ਼ ਕਮਿਊਨਿਸਟ ਸ਼ਾਸਨ ਦੇ 70 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦੌਰਾਨ ਚੀਨ ਯੁੱਧ ਅਤੇ ਸੋਕੇ ਨਾਲ ਪੀੜਤ ਦੇਸ਼ ਤੋਂ ਇਕ ਆਧੁਨਿਕ, ਸ਼ਕਤੀਸ਼ਾਲੀ ਦੇਸ਼ ਬਣਨ ਦੀ ਆਪਣੀ ਸ਼ਾਨਦਾਰ ਤਰੱਕੀ ਦਾ ਪ੍ਰਦਰਸ਼ਨ ਕਰੇਗਾ।